ਸਿਡਨੀ ਦੇ ਪਾਰਕ ਵਿੱਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਗੰਭੀਰ ਜਖਮੀ

ਸਿਡਨੀ, 1 ਅਪ੍ਰੈਲ (ਸ.ਬ.) ਆਸਟ੍ਰੇਲੀਆ ਦੇ ਸਿਡਨੀ ਵਿੱਚ ਇਕ ਵਿਅਕਤੀ ਗੋਲੀਬਾਰੀ ਦਾ ਸ਼ਿਕਾਰ ਹੋਇਆ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ| ਇਹ ਘਟਨਾ ਬੀਤੀ ਰਾਤ ਤਕਰੀਬਨ 10 ਵਜੇ ਦੀ ਹੈ| ਇਕ ਰਿਪੋਰਟ ਮੁਤਾਬਕ ਐਮਰਜੈਂਸੀ ਸੇਵਾ ਨੂੰ ਫੋਨ ਤੇ ਜਾਣਕਾਰੀ ਮਿਲੀ ਕਿ ਸਿਡਨੀ ਦੇ ਲੇਡੀ ਵੁੱਡਵਰਡ ਪਾਰਕ ਵਿੱਚ ਗੋਲੀਬਾਰੀ ਹੋਈ ਹੈ, ਇਸ ਘਟਨਾ ਵਿੱਚ ਇਕ ਵਿਅਕਤੀ ਨੂੰ ਗੋਲੀ ਲੱਗੀ ਹੈ| ਘਟਨਾ ਵਾਲੀ ਥਾਂ ਤੇ ਐਮਰਜੈਂਸੀ ਸੇਵਾ ਵਿਭਾਗ ਦੇ ਅਧਿਕਾਰੀਆਂ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਪਾਰਕ ਵਿੱਚ 37 ਸਾਲਾ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਪਿਆ ਸੀ, ਜਿਸ ਦੇ ਪੱਟ ਤੇ ਗੋਲੀ ਲੱਗੀ ਸੀ|
ਜ਼ਖਮੀ ਹੋਏ ਵਿਅਕਤੀ ਨੂੰ ਪੈਰਾਮੈਡੀਕਲ ਇਲਾਜ ਦਿੱਤਾ ਅਤੇ ਇਸ ਤੋਂ ਬਾਅਦ ਉਸ ਨੂੰ ਲੀਵਰਪੂਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਘਟਨਾ ਨੂੰ ਕਿਸ ਨੇ ਅੰਜ਼ਾਮ ਦਿੱਤਾ|

Leave a Reply

Your email address will not be published. Required fields are marked *