ਸਿਡਨੀ ਦੇ ਮਸ਼ਹੂਰ ਬੀਚ ਤੋਂ ਮਿਲੇ ਇਨਸਾਨੀ ਅੰਗ

ਸਿਡਨੀ, 5 ਅਪ੍ਰੈਲ (ਸ.ਬ.) ਸ਼ਹਿਰ ਦੇ ਮਸ਼ਹੂਰ ਬੋਂਡਈ ਬੀਚ ਤੋਂ ਇਨਸਾਨੀ ਅਵਸ਼ੇਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ| ਨਿਊ ਸਾਊਥ ਵੇਲਜ਼ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇੱਥੇ ਕੁਝ ਲੋਕ ਤੈਰਾਕੀ ਕਰ ਰਹੇ ਸਨ| ਇਸ ਦੌਰਾਨ ਉਨ੍ਹਾਂ ਵਿੱਚੋਂ ਇੱਕ ਨੇ ਬੀਚ ਦੇ ਕਿਨਾਰੇ ਤੇ ਇਨਸਾਨੀ ਹੱਡੀਆਂ ਦੇਖੀਆਂ|
ਬੁਲਾਰੇ ਨੇ ਦੱਸਿਆ ਕਿ ਪੁਲੀਸ ਨੂੰ ਰਾਤੀਂ 9 ਵਜੇ ਬੀਚ ਤੇ ਬੁਲਾਇਆ ਗਿਆ| ਉਸ ਨੇ ਦੱਸਿਆ ਕਿ ਹੱਡੀਆਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਅਤੇ ਪੂਰੀ ਜਾਂਚ ਤੋਂ ਬਾਅਦ ਇਸ ਸੰਬੰਧ ਵਿੱਚ ਹੋਰ ਵਧੇਰੇ ਜਾਣਕਾਰੀ ਸਾਹਮਣੇ ਆ ਸਕਦੀ ਹੈ| ਅੱਜ 10 ਪੁਲੀਸ ਅਫਸਰਾਂ ਵਲੋਂ ਮਾਮਲੇ ਦੇ ਸੰਬੰਧ ਵਿੱਚ ਬੀਚ ਦਾ ਦੌਰਾ ਕੀਤਾ ਗਿਆ|

Leave a Reply

Your email address will not be published. Required fields are marked *