ਸਿਡਨੀ ਦੇ ਹਵਾਈ ਅੱਡੇ ਤੇ ਹਾਦਸਾਗ੍ਰਸਤ ਹੋਇਆ ਫੌਜ ਦਾ ਲੜਾਕੂ ਜਹਾਜ਼

ਸਿਡਨੀ, 24 ਫਰਵਰੀ (ਸ.ਬ.) ਸਿਡਨੀ ਦੇ ਬੈਂਕਸਾਊਨ ਹਵਾਈ ਅੱਡੇ ਤੇ ਫੌਜ ਦਾ ਇੱਕ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ| ਨਿਊ ਸਾਊਥ ਵੇਲਜ਼ ਦੇ ਫਾਇਰ ਅਤੇ ਬਚਾਅ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਹਾਦਸਾ ਰਨਵੇਅ ਤੇ ਵਾਪਰਿਆ| ਜਹਾਜ਼ ਵਿੱਚ 51 ਸਾਲਾ ਮਰਦ ਪਾਇਲਟ ਅਤੇ 30 ਸਾਲਾ ਮਹਿਲਾ ਯਾਤਰੀ ਮੌਜੂਦ ਸਨ ਅਤੇ ਹਾਦਸੇ ਵੇਲੇ ਉਹ ਦੋਵੇਂ ਵਾਲ-ਵਾਲ ਬਚ ਗਏ| ਵਿਭਾਗ ਦੇ ਮਹਿਲਾ ਬੁਲਾਰੇ ਨੇ ਦੱਸਿਆ ਕਿ ਜਹਾਜ਼ ਰਨਵੇਅ ਤੋਂ ਉਤਰ ਕੇ ਘਾਹ ਵਾਲੇ ਮੈਦਾਨ ਤੇ ਆ ਗਿਆ ਅਤੇ ਇਸ ਕਾਰਨ ਇਹ ਹਾਦਸਾ ਵਾਪਰਿਆ| ਉਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜਹਾਜ਼ ਵਿੱਚੋਂ ਬਹੁਤ ਸਾਰਾ ਈਂਧਣ ਵਹਿ ਗਿਆ| ਇਸ ਕਾਰਨ ਅਸੀਂ ਰਨਵੇਅ ਤੇ ਝੱਗ (ਫੋਮ) ਦੀ ਇੱਕ ਪਰਤ ਬਣਾ ਦਿੱਤੀ ਹੈ| ਬੁਲਾਰੇ ਨੇ ਕਿਹਾ ਕਿ ਅਜੇ ਤੱਕ ਇਹ ਗੱਲ ਸਪਸ਼ਟ ਨਹੀਂ ਹੋ ਸਕੀ ਹੈ ਕਿ ਇਹ ਜਹਾਜ਼ ਇੱਥੋਂ ਉਡਾਣ ਭਰ ਰਿਹਾ ਸੀ ਜਾਂ ਫਿਰ ਲੈਂਡਿੰਗ| ਉੱਥੇ ਹੀ ਬੈਂਕਸਟਾਊਨ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਹਾਦਸੇ ਦੇ ਸੰਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ|

Leave a Reply

Your email address will not be published. Required fields are marked *