ਸਿਡਨੀ ਵਿਚ ਸੜਕ ਤੇ ਖੜ੍ਹੇ ਵਿਅਕਤੀ ਨੂੰ ਘੜੀਸ ਕੇ ਲੈ ਗਈ ਬੱਸ

ਸਿਡਨੀ, 17 ਜੂਨ (ਸ.ਬ.)  ਆਸਟ੍ਰੇਲੀਆ ਦੇ ਸਿਡਨੀ ਵਿੱਚ ਇਕ 30 ਸਾਲਾ ਵਿਅਕਤੀ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ| ਦਰਅਸਲ ਵਿਅਕਤੀ ਕਾਰ ਵਿੱਚੋਂ ਬਾਹਰ ਆਇਆ ਅਤੇ ਭੀੜ ਵਾਲੇ ਚੌਂਕ ਵਿਚ ਰੁਕ ਗਿਆ ਸੀ, ਜਿਸ ਕਾਰਨ ਪਿੱਛੋਂ ਆ ਰਹੀ ਬੱਸ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਬੱਸ ਉਸ ਨੂੰ ਘੜੀਸਦੀ ਹੋਈ ਲੈ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ|
ਇਹ ਹਾਦਸਾ ਅੱਜ ਸਵੇਰੇ ਸਥਾਨਕ ਸਮੇਂ ਅਨੁਸਾਰ 3 ਵਜ ਕੇ 15 ਮਿੰਟ ਤੇ ਬਾਥਸਰਟ ਸਟਰੀਟ ਦੇ ਨੇੜੇ ਐਲੀਜ਼ਾਬੈਥ ਸਟਰੀਟ ਤੇ ਵਾਪਰਿਆ| ਮੰਨਿਆ ਜਾ ਰਿਹਾ ਕਿ ਉਕਤ ਵਿਅਕਤੀ ਦੇ ਦੋ ਦੋਸਤ ਕਾਰ ਵਿੱਚ ਸਵਾਰ ਸਨ, ਜਦੋਂ ਉਹ ਟ੍ਰੈਫਿਕ ਲਾਈਟ ਬੰਦ ਹੋਣ ਤੋਂ ਬਾਅਦ ਬਾਹਰ ਆ ਗਿਆ ਅਤੇ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਘਟਨਾ ਵਾਲੀ ਥਾਂ ਤੇ ਹੀ ਮੌਤ ਹੋ ਗਈ|
ਸਿਡਨੀ ਸਿਟੀ ਪੁਲੀਸ ਇੰਸਪੈਕਟਰ ਕੇਰੀ ਬ੍ਰਿਲ ਨੇ ਕਿਹਾ ਕਿ ਅਧਿਕਾਰੀਆਂ ਨੇ ਮ੍ਰਿਤਕ ਵਿਅਕਤੀ ਦੇ ਪਰਿਵਾਰ ਨਾਲ ਸੰਪਰਕ ਕਾਇਮ ਕੀਤਾ ਹੈ| ਇੰਸਪੈਕਟਰ ਬ੍ਰਿਲ ਨੇ ਕਿਹਾ ਕਿ ਪੁਲੀਸ ਅਜੇ ਤੱਕ ਇਹ ਤੈਅ ਕਰਨ ਦੇ ਕੰਮ ਵਿੱਚ ਲੱਗੀ ਹੈ ਕਿ ਡਰਾਈਵਰਾਂ ਦੀ ਗਲਤੀ ਹੈ ਜਾਂ ਕਿਸੇ ਨੇ ਸ਼ਰਾਬ ਪੀਤੀ ਹੋਈ ਸੀ| ਇੰਸਪੈਕਟਰ ਨੇ ਕਿਹਾ ਕਿ ਇਹ ਸਭ ਕਾਹਲੀ ਨਾਲ ਬਾਹਰ ਨਿਕਲਣ ਕਾਰਨ ਹੋਇਆ| ਘਟਨਾ ਦੇ ਸਮੇਂ ਬੱਸ ਵਿੱਚ ਕੋਈ ਯਾਤਰੀ ਸਵਾਰ ਨਹੀਂ ਸੀ| ਇਸ ਘਟਨਾ ਤੋਂ ਬਾਅਦ ਐਲੀਜ਼ਾਬੈਥ ਸਟਰੀਟ ਨੂੰ ਲੀਵਰਪੂਲ ਸਟਰੀਟ ਤੋਂ ਲੈ ਕੇ ਪਾਰਕ ਸਟਰੀਟ ਤੱਕ ਬੰਦ ਕਰ ਦਿੱਤਾ ਗਿਆ| ਪੁਲੀਸ ਘਟਨਾ ਦੀ ਜਾਂਚ ਵਿੱਚ ਜੁਟੀ ਹੋਈ ਹੈ|

Leave a Reply

Your email address will not be published. Required fields are marked *