ਸਿਡਨੀ ਵਿੱਚ ਇੱਕ ਘਰ ਨੂੰ ਅੱਗ ਲੱਗਣ ਕਾਰਨ ਇਕ ਵਿਅਕਤੀ ਝੁਲਸਿਆ

ਸਿਡਨੀ, 7 ਅਕਤੂਬਰ (ਸ.ਬ.) ਆਸਟ੍ਰੇਲੀਆ ਦੇ ਸਿਡਨੀ ਵਿੱਚ ਸ਼ਨੀਵਾਰ ਤੜਕਸਾਰ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਇਕ ਵਿਅਕਤੀ 70 ਫੀਸਦੀ ਝੁਲਸ ਗਿਆ| ਅੱਗ ਲੱਗਣ ਕਾਰਨ ਘਰ ਦਾ ਕਾਫੀ ਸਾਰਾ ਹਿੱਸਾ ਨੁਕਸਾਨਿਆ ਗਿਆ| ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਤੜਕਸਾਰ ਸਵੇਰੇ ਤਕਰੀਬਨ 1.30 ਵਜੇ ਫੋਨ ਕਰ ਕੇ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ| ਮੌਕੇ ਤੇ ਪੁੱਜੇ ਫਾਇਰ ਫਾਈਟਰਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ| ਅਧਿਕਾਰੀਆਂ ਨੇ ਗੰਭੀਰ ਰੂਪ ਨਾਲ ਝੁਲਸੇ 39 ਸਾਲਾ ਵਿਅਕਤੀ ਨੂੰ ਰਾਇਲ ਨੌਰਥ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਉਸ ਦੀ ਹਾਲਤ ਸਥਿਤ ਬਣੀ ਹੋਈ ਹੈ|
ਵਿਅਕਤੀ ਦੇ ਪਿਤਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਅੱਗ ਨੇ ਪੂਰੇ ਘਰ ਨੂੰ ਆਪਣੇ ਲਪੇਟ ਵਿੱਚ ਲੈ ਲਿਆ| ਉਨ੍ਹਾਂ ਦੱਸਿਆ ਕਿ ਮੌਕੇ ਤੇ ਪੁੱਜੇ ਬਚਾਅ ਕਰਮਚਾਰੀਆਂ ਨੇ ਉਸ ਦੇ ਪੁੱਤਰ ਨੂੰ ਬਚਾਇਆ| ਓਧਰ ਪੁਲੀਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਤੇ ਪੁਲੀਸ ਤਾਇਨਾਤ ਕੀਤੀ ਹੈ| ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ|

Leave a Reply

Your email address will not be published. Required fields are marked *