ਸਿਡਨੀ ਵਿੱਚ ਛੋਟਾ ਜਹਾਜ਼ ਹੋਇਆ ਹਾਦਸਾਗ੍ਰਸਤ, 1 ਜ਼ਖਮੀ

ਸਿਡਨੀ, 2 ਅਪ੍ਰੈਲ (ਸ.ਬ.) ਸਿਡਨੀ ਦੇ ਦੱਖਣੀ-ਪੱਛਮੀ ਇਲਾਕੇ ਵਿਚ ਅੱਜ ਸਵੇਰੇ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ| ਇਸ ਵਿਚ ਸਵਾਰ ਮਹਿਲਾ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ| ਹਾਦਸੇ ਸਮੇਂ ਉਸ ਵਿਚ ਸਿਰਫ 50 ਸਾਲਾ ਮਹਿਲਾ ਪਾਇਲਟ ਸਵਾਰ ਸੀ| ਇਹ ਜਹਾਜ਼ ਉਡਾਣ ਭਰਨ ਮਗਰੋਂ ਸਵੇਰੇ 11:20 ਤੇ ਬੈਂਕਸਟਾਊਨ ਹਵਾਈ ਅੱਡੇ ਨੇੜੇ ਪੈਡੌਕ ਵਿਚ ਹਾਦਸਾਗ੍ਰਸਤ ਹੋ ਗਿਆ| ਨਿਊ ਸਾਊਥ ਵੇਲਜ਼ ਪੁਲੀਸ ਵੱਲੋਂ ਜਾਰੀ ਕੀਤੀ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਪੈਡੌਕ ਵਿਚ ਰੁੱਖਾਂ ਵਿਚ ਫੱਸਿਆ ਹੋਇਆ ਸੀ| ਕਿਉਂਕਿ ਮਹਿਲਾ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਇਸ ਲਈ ਉਹ ਖੁਦ ਹੀ ਜਹਾਜ਼ ਵਿਚੋਂ ਬਾਹਰ ਆ ਗਈ ਸੀ| ਆਸਟ੍ਰੇਲੀਅਨ ਆਵਾਜਾਈ ਅਤੇ ਸੁਰੱਖਿਆ ਬਿਊਰੋ ਜਾਂਚ ਸ਼ੁਰੂ ਕਰਨ ਬਾਰੇ ਫੈਸਲਾ ਕੱਲ ਕਰੇਗੀ|

Leave a Reply

Your email address will not be published. Required fields are marked *