ਸਿਡਨੀ ਵਿੱਚ ਪਾਣੀ ਵਿੱਚ ਗੋਤੇ ਖਾਂਦੀਆਂ ਦੋ ਕਿਸ਼ਤੀਆਂ ਵਿਚਾਲੇ ਹੋਈ ਟੱਕਰ

ਸਿਡਨੀ, 16 ਦਸੰਬਰ (ਸ.ਬ.)ਆਸਟ੍ਰੇਲੀਆ ਦੇ ਸਿਡਨੀ ਹਾਰਬਰ ਵਿੱਚ ਦੋ ਕਿਸ਼ਤੀਆਂ ਵਿਚਾਲੇ ਟੱਕਰ ਹੋ ਗਈ, ਜਿਸ ਕਾਰਨ ਕਈ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ| ਉਤਰੀ ਸਿਡਨੀ ਦੇ ਨਾਰਰਬੇਨ ਵਿੱਚ ਸਮੁੰਦਰੀ ਕੰਢੇ ਵਿੱਚ ਕਿਸ਼ਤੀਆਂ ਦੇ ਟਕਰਾ ਜਾਣ ਤੋਂ ਬਾਅਦ ਪਾਣੀ ਵਿੱਚ ਫਸੇ ਦੋ ਲੋਕਾਂ ਨੂੰ ਬਹੁਤ ਦੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ| ਇਹ ਹਾਦਸਾ ਅੱਜ ਦੁਪਹਿਰ ਨੂੰ 2.30 ਵਜੇ ਦੇ ਕਰੀਬ ਵਾਪਰਿਆ| ਦੋ ਲੋਕਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਅਤੇ ਹੋਰ ਬਹੁਤ ਸਾਰੇ ਲੋਕਾਂ ਦਾ ਰੈਸਟਕਟ ਬੇਅ ਤੇ ਪੈਰਾ-ਮੈਡੀਕਲ ਅਧਿਕਾਰੀਆਂ ਵਲੋਂ ਇਲਾਜ ਕੀਤਾ ਜਾ ਰਿਹਾ ਹੈ| ਕਿਸ਼ਤੀ ਦੇ ਟਕਰਾ ਜਾਣ ਕਾਰਨ ਇਕ ਕਿਸ਼ਤੀ ਨੁਕਸਾਨੀ ਗਈ| ਪੁਲੀਸ ਨੇ ਕਿਹਾ ਕਿ ਇਕ ਕਿਸ਼ਤੀ ਤੇ ਵੱਡੀ ਗਿਣਤੀ ਵਿੱਚ ਸਵਾਰ ਲੋਕਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 2 ਮਾਮੂਲੀ ਰੂਪ ਨਾਲ ਜ਼ਖਮੀ ਵੀ ਹੋਏ ਹਨ| ਇਕ 76 ਸਾਲਾ ਵਿਅਕਤੀ ਦੇ ਛਾਤੀ ਵਿੱਚ ਦਰਦ ਕਾਰਨ ਹਸਪਤਾਲ ਲਿਜਾਇਆ ਗਿਆ| ਪੁਲੀਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *