ਸਿਡਨੀ ਵਿੱਚ ਪੁੱਲ ਦੇ ਹੇਠਾਂ ਫਸਿਆ ਟਰੱਕ, ਜਾਨੀ ਨੁਕਸਾਨ ਤੋਂ ਬਚਾਓ

ਸਿਡਨੀ, 13 ਜੂਨ (ਸ.ਬ.)    ਆਸਟ੍ਰੇਲੀਆ ਦੇ ਪੱਛਮੀ ਸਿਡਨੀ ਵਿੱਚ ਅੱਜ ਇਕ ਅਜੀਬ ਹਾਦਸਾ ਵਾਪਰ ਗਿਆ, ਜਿਸ ਕਾਰਨ ਬਚਾਅ ਕਰਮਚਾਰੀਆਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ| ਦਰਅਸਲ ਬੀਅਰ ਦੇ ਡੱਬਿਆਂ ਨਾਲ ਭਰਿਆ ਟਰੱਕ ਪੱਛਮੀ ਸਿਡਨੀ ਵਿੱਚ ਗ੍ਰੈਨਵਿਲੇ ਦੇ ਐਮ-4 ਮੋਟਰਹਾਈਵੇਅ ਓਵਰਪਾਸ ਤੇ ਬਣੇ ਇਕ ਪੁੱਲ ਦੇ ਹੇਠਾਂ ਲੰਘ ਰਿਹਾ ਸੀ ਕਿ ਇਹ ਪੁੱਲ ਦੇ ਹੇਠਾਂ ਜਾ ਕੇ ਫਸ ਗਿਆ|
ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਸਵੇਰੇ ਤਕਰੀਬਨ 10.00 ਵਜੇ ਘਟਨਾ ਦੀ ਸੂਚਨਾ ਦਿੱਤੀ ਗਈ| ਉਨ੍ਹਾਂ ਦੱਸਿਆ ਕਿ ਬੀਅਰ ਨਾਲ ਲੱਦੇ ਹੋਏ ਬੀ-ਡਬਲ ਟਰੱਕ ਗ੍ਰੈਨਵਿਲੈ ਵਿੱਚ ਐਮ-4 ਓਵਰਪਾਸ ਦੇ ਬਣੇ ਪੁੱਲ ਦੇ  ਹੇਠਾਂ ਫਸ ਗਿਆ, ਜਿਸ ਤੋਂ ਬਾਅਦ ਅਧਿਕਾਰੀ ਮੌਕੇ ਤੇ  ਪੁੱਜੇ|
ਪੁਲੀਸ ਨੇ ਦੱਸਿਆ ਕਿ ਟਰੱਕ ਪੁੱਲ ਹੇਠਾਂ ਫੱਸਣ ਕਾਰਨ ਟੇਢਾ ਹੋ ਗਿਆ ਪਰ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ| ਪੁਲੀਸ ਨੇ ਦੱਸਿਆ ਬਚਾਅ ਕਰਮਚਾਰੀਆਂ ਨੇ ਕਈ ਘੰਟਿਆਂ ਤੱਕ ਟਰੱਕ ਨੂੰ ਭਾਰੀ ਰੱਸੇ ਨਾਲ ਖਿੱਚਿਆ ਅਤੇ ਤਕਰੀਬਨ 12.15 ਵਜੇ ਇਸ ਟਰੱਕ ਨੂੰ ਹਟਾਇਆ ਗਿਆ|

Leave a Reply

Your email address will not be published. Required fields are marked *