ਸਿਡਨੀ ਵਿੱਚ ਬਲਾਤਕਾਰ ਦੇ ਮਾਮਲੇ ਵਿੱਚ ਉਬੇਰ ਦੇ ਡਰਾਈਵਰ ਨੂੰ 9 ਸਾਲ ਦੀ ਸਜ਼ਾ

ਸਿਡਨੀ, 13 ਜੂਨ (ਸ.ਬ.) ਸਿਡਨੀ ਦੇ ਸ਼ਹਿਰ ਨਿਊ ਸਾਊਥ  ਵੇਲਜ਼ ਵਿੱਚ ਉਬੇਰ ਦੇ ਇਕ ਡਰਾਈਵਰ ਨੂੰ ਨਸ਼ੇ ਵਿਚ ਟੱਲੀ ਇਕ ਮਹਿਲਾ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ| ਨਸ਼ੇ ਵਿੱਚ ਟੱਲੀ ਹੋਣ ਕਾਰਨ ਮਹਿਲਾ ਉਸ ਦੀ ਕਾਰ ਦੀ ਪਿਛਲੀ ਸੀਟ ਤੇ ਸੌਂ ਗਈ ਸੀ| ਉਸ ਦੌਰਾਨ ਡਰਾਈਵਰ ਨੇ ਉਸ ਨਾਲ ਬਲਾਤਕਾਰ ਕੀਤਾ|  ਨਿਊ ਸਾਊਥ  ਵੇਲਜ਼ ਦੀ ਜ਼ਿਲਾ ਅਦਾਲਤ ਦੇ ਜੱਜ ਦੇਬੋਰਾਹ ਪੇਨੇ ਨੇ ਅੱਜ ਦੋਸ਼ੀ ਮੁਹੰਮਦ ਨਵੀਦ ਨੂੰ ਇਹ ਸਜ਼ਾ ਸੁਣਾਈ ਕਿ ਉਸ ਨੂੰ ਘੱਟੋ-ਘੱਟ 6 ਸਾਲ ਅਤੇ 4 ਮਹੀਨੇ ਜੇਲ ਵਿੱਚ ਬਿਤਾਉਣੇ ਹੋਣਗੇ, ਇਸ ਤੋਂ ਬਾਅਦ ਉਸ ਦੀ ਪੈਰੋਲ ਤੇ ਵਿਚਾਰ ਕੀਤਾ ਜਾਵੇਗਾ|
ਦੱਸਣ ਯੋਗ ਹੈ ਕਿ 41 ਸਾਲਾ ਦੋਸ਼ੀ ਨੇ ਅਕਤੂਬਰ 2015 ਵਿੱਚ 22 ਸਾਲਾ ਮਹਿਲਾ ਨਾਲ ਬਲਾਤਕਾਰ ਕੀਤਾ ਸੀ| ਦੋਸ਼ੀ ਨੇ ਦਲੀਲ ਦਿੱਤੀ ਸੀ ਕਿ ਉਹ ਮਹਿਲਾ ਦਾ ਬਲਾਤਕਾਰ ਕਰਨ ਦੇ ਮਾਮਲੇ ਵਿਚ ਦੋਸ਼ੀ ਨਹੀਂ ਹੈ|
ਉਸ ਨੇ ਕਿਹਾ ਕਿ ਮਹਿਲਾ ਦੀ ਸਹਿਮਤੀ ਨਾਲ ਉਸ ਨੇ ਅਜਿਹਾ ਕੀਤਾ ਸੀ| ਡਰਾਈਵਰ ਨੇ ਪੀੜਤ ਮਹਿਲਾ ਨੂੰ ਕਿੰਗਜ਼ ਕ੍ਰਾਸ ਨਾਈਟ ਕਲੱਬ ਤੋਂ ਕਾਰ ਵਿੱਚ ਬਿਠਾਇਆ ਅਤੇ ਨੇੜੇ ਦੀ ਇਕ ਗਲੀ ਵਿੱਚ ਉਸ ਦਾ ਬਲਾਤਕਾਰ ਕੀਤਾ ਸੀ|

Leave a Reply

Your email address will not be published. Required fields are marked *