ਸਿਡਨੀ ਵਿੱਚ ਬੱਸ ਹਾਦਸਾ, ਇੱਕ ਵਿਅਕਤੀ ਦੀ ਮੌਤ

ਸਿਡਨੀ, 7 ਜੂਨ (ਸ.ਬ.) ਅੱਜ ਸਵੇਰੇ ਪੱਛਮੀ ਸਿਡਨੀ ਵਿਚ ਬੱਸ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ ਦੀ ਸੂਚਨਾ ਪ੍ਰਾਪਤ ਹੋਈ ਹੈ|
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ 10 ਵਜੇ ਤੋਂ ਕੁੱਝ ਸਮਾਂ ਪਹਿਲਾਂ ਵਾਪਰਿਆ ਸੀ| ਇਹ ਮੰਨਿਆ ਜਾ ਰਿਹਾ ਹੈ ਕਿ ਇਸ ਹਾਦਸੇ ਤੋਂ ਪਹਿਲਾਂ ਬੱਸ ਪਾਰਕਿੰਗ ਏਰੀਆ ਵਿਚ ਲੱਗੀ ਬਾੜ ਨਾਲ ਟਕਰਾ ਗਈ ਸੀ ਪਰ ਅਜੇ ਤੱਕ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਹਾਦਸਾ ਵਾਪਰਿਆ ਕਿਵੇਂ| ਹੁਣ ਬੱਸ ਡਰਾਈਵਰ ਨੂੰ ਲਾਜ਼ਮੀ ਟੈਸਟ ਕਰਵਾਉਣਾ ਪਏਗਾ|
ਸਿਡਨੀ ਪੁਲੀਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ| ਕਿਉਂਕਿ ਇਹ ਦੋ ਦਿਨਾਂ ਵਿਚ ਦੂਜੀ ਘਟਨਾ ਹੈ| ਜਿਸ ਵਿਚ ਇਕ 72 ਸਾਲਾਂ ਦੇ ਵਿਅਕਤੀ ਨੂੰ ਬੱਸ ਨੇ ਟੱਕਰ ਮਾਰ ਦਿੱਤੀ ਸੀ, ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ| ਇਸ ਬਜ਼ੁਰਗ ਵਿਅਕਤੀ ਦੀ ਟੱਕਰ ਬੱਸ ਨਾਲ ਉਦੋਂ ਹੋਈ ਜਦੋਂ ਉਹ ਸੜਕ ਪਾਰ ਕਰ ਰਿਹਾ ਸੀ|

Leave a Reply

Your email address will not be published. Required fields are marked *