ਸਿਡਨੀ ਵਿੱਚ ਵਾਪਰੇ ਹਾਦਸੇ ਵਿੱਚ ਡਰਾਈਵਰ ਦੀ ਮੌਤ

ਸਿਡਨੀ, 14 ਨਵੰਬਰ (ਸ.ਬ.) ਸਿਡਨੀ ਦੇ ਉਤਰੀ ਬੀਚ ਤੇ ਬੀਤੀ ਰਾਤ ਇਕ ਕਾਰ ਦਰਖਤ ਨਾਲ ਟਕਰਾ ਗਈ, ਜਿਸ ਨਾਲ ਉਸ ਵਿਚ ਬੈਠੇ ਵਿਅਕਤੀ ਦੀ ਮੌਤ ਹੋ ਗਈ| ਪੁਲੀਸ ਮੁਤਾਬਕ ਕਾਰ ਚਾਲੂ ਕਰਨ ਦੇ ਥੋੜੇ ਸਮੇਂ ਬਾਅਦ ਡਰਾਈਵਰ ਦਾ ਆਪਣੀ ਕਾਰ ਤੇ ਕੰਟਰੋਲ ਨਹੀਂ ਰਿਹਾ ਅਤੇ ਇਹ ਇਕ ਦਰਖਤ ਨਾਲ ਟਕਰਾ ਗਈ| ਟਕਰਾਉਣ ਮਗਰੋਂ ਕਾਰ ਨੂੰ ਉਸੇ ਵੇਲੇ ਅੱਗ ਲੱਗ ਗਈ| ਪੁਲੀਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੇਲ ਡਰਾਈਵਰ ਮੌਕੇ ਤੇ ਹੀ ਦਮ ਤੋੜ ਗਿਆ| ਪੁਲੀਸ ਨੇ ਕੱਲ 11 ਵਜੇ ਉੱਤਰੀ ਨੈਰਾਬੀਨ ਵਿਚ ਵੇਕਹੁਰਸਟ ਪਾਰਕਵੇਅ ਤੇ ਕਾਰ ਨੂੰ ਦੇਖਿਆ ਅਤੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ| ਮੈਟਰੋਪੋਲੀਟਨ ਕਰੈਸ਼ ਜਾਂਚ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *