ਸਿਡਨੀ ਵਿੱਚ ਸਬ-ਸਟੇਸ਼ਨ ਨੂੰ ਅੱਗ ਲੱਗਣ ਕਾਰਨ ਬਿਜਲੀ ਸਪਲਾਈ ਠੱਪ

ਸਿਡਨੀ, 12 ਜੂਨ (ਸ.ਬ.) ਆਸਟ੍ਰੇਲੀਆ ਵਿੱਚ ਪੂਰਬੀ ਸਿਡਨੀ ਵਿੱਚ ਬਿਜਲੀ ਸਬ-ਸਟੇਸ਼ਨ ਨੂੰ ਅਚਾਨਕ ਅੱਗ ਲੱਗ ਗਈ| ਅੱਗ ਨੇ ਸਬ-ਸਟੇਸ਼ਨ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ, ਜਿਸ ਕਾਰਨ ਤਕਰੀਬਨ 3000 ਲੋਕ ਬਿਨਾਂ ਬਿਜਲੀ ਦੇ ਰਹਿਣ ਨੂੰ ਮਜ਼ਬੂਰ ਹੋਏ ਅਤੇ ਕਾਰੋਬਾਰ ਠੱਪ ਹੋ ਗਏ|
ਅੱਗ ਲੱਗਣ ਕਾਰਨ ਨੇੜੇ ਦੀਆਂ ਇਮਾਰਤਾਂ ਪ੍ਰਭਾਵਿਤ ਹੋਈਆਂ, ਇਲਾਕੇ ਵਿੱਚ ਸਥਿਤ 20 ਲੋਕਾਂ ਨੂੰ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਖਾਲੀ ਕਰਨ ਲਈ ਕਿਹਾ ਗਿਆ| ਮੌਕੇ ਤੇ ਪੁੱਜੇ ਫਾਇਰਫਾਈਟਰਜ਼ ਅਤੇ ਐਮਰਜੈਂਸੀ ਅਧਿਕਾਰੀਆਂ ਨੇ ਅੱਗ ਤੇ ਕਾਬੂ ਪਾ ਲਿਆ|

Leave a Reply

Your email address will not be published. Required fields are marked *