ਸਿਡਨੀ ਵਿੱਚ ਸੱਤ ਵਾਹਨਾਂ ਦੀ ਟੱਕਰ, 10 ਜ਼ਖ਼ਮੀ

ਸਿਡਨੀ, 19 ਜਨਵਰੀ (ਸ.ਬ.) ਬੀਤੀ ਰਾਤ ਉੱਤਰੀ ਸਿਡਨੀ ਵਿੱਚ ਕਈ ਵਾਹਨਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿੱਚ 10 ਲੋਕ ਜ਼ਖ਼ਮੀ ਹੋ ਗਏ| ਜ਼ਖ਼ਮੀਆਂ ਵਿੱਚ ਦੋ ਬੱਚੇ ਅਤੇ ਨਿਊਕੈਸਲ ਰਗਬੀ ਟੀਮ ਦਾ ਇੱਕ ਖਿਡਾਰੀ ਪਾਓਲੀ ਪਾਓਲੀ ਵੀ ਸ਼ਾਮਲ ਹੈ| ਮਿਲੀਆਂ ਖ਼ਬਰਾਂ ਮੁਤਾਬਕ ਐਮ. 1 ਹਾਈਵੇਅ ਤੇ ਰਾਤੀਂ 10 ਵਜੇ ਦੇ ਕਰੀਬ ਤਿੰਨ ਵਾਹਨ ਆਪਸ ਵਿੱਚ ਟਕਰਾਅ ਗਏ| ਇਸ ਦੌਰਾਨ ਹਾਈਵੇਅ ਤੋਂ ਗੁਜ਼ਰ ਰਹੀਆਂ ਚਾਰ ਹੋਰ ਗੱਡੀਆਂ ਦੇ ਚਾਲਕਾਂ ਕੋਲੋਂ ਵੀ ਸੰਤੁਲਨ ਵਿਗੜ ਗਿਆ| ਨਤੀਜੇ ਵਜੋਂ ਇਨ੍ਹਾਂ ਦੀ ਵੀ ਟੱਕਰ ਹੋ ਗਈ| ਹਾਦਸੇ ਵਿੱਚ ਕੁੱਲ 10 ਲੋਕ ਜ਼ਖ਼ਮੀ ਹੋ ਗਏ| ਇਨ੍ਹਾਂ ਵਿੱਚੋਂ 66 ਸਾਲਾ ਵਾਹਨ ਚਾਲਕ ਦੀ ਛਾਤੀ ਅਤੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਹਨ| ਉੱਥੇ ਹੀ ਰਗਬੀ ਖਿਡਾਰੀ ਪਾਓਲੀ ਦੇ ਲੱਕ ਤੇ ਸੱਟਾਂ ਲੱਗੀਆਂ ਹਨ| ਸਾਰੇ ਜ਼ਖ਼ਮੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਾਇਆ ਗਿਆ ਹੈ| ਉੱਧਰ ਪੁਲੀਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ|

Leave a Reply

Your email address will not be published. Required fields are marked *