ਸਿਡਨੀ ਵਿੱਚ 10 ਮੰਜ਼ਿਲਾਂ ਇਮਾਰਤ ਨੂੰ ਲੱਗੀ ਅੱਗ, ਟਰੇਨਾਂ ਲੇਟ

ਸਿਡਨੀ, 13 ਫਰਵਰੀ (ਸ.ਬ.) ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਮੰਗਲਵਾਰ ਦੀ ਸਵੇਰ ਨੂੰ ਇਕ 10 ਮੰਜ਼ਲਾਂ ਇਮਾਰਤ ਨੂੰ ਅੱਗ ਲੱਗ ਗਈ| ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ| ਫਾਇਰ ਫਾਈਟਰ ਅਧਿਕਾਰੀਆਂ ਮੁਤਾਬਕ ਇਮਾਰਤ ਨੂੰ ਅੱਗ ਲੱਗਣ ਦੀ ਘਟਨਾ ਸਵੇਰੇ ਤਕਰੀਬਨ 8.40 ਵਜੇ ਵਾਪਰੀ|
ਅੱਗ ਸਿਡਨੀ ਹਾਰਬਰ ਨੇੜੇ ਇਕ ਇਮਾਰਤ ਨੂੰ ਲੱਗੀ| ਫਾਇਰ ਫਾਈਟਰਾਂ ਨੇ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ ਹੈ| ਕਿਸੇ ਦੇ ਜ਼ਖਮੀ ਹੋਣ ਰਿਪੋਰਟ ਨਹੀਂ ਹੈ| ਨਿਊ ਸਾਊਥ ਵੇਲਜ਼ ਪੁਲਸ ਮੌਕੇ ਤੇ ਤਾਇਨਾਤ ਹੈ| ਪੁਲੀਸ ਮੁਤਾਬਕ ਅੱਗ ਸਿਡਨੀ ਦੇ ਐਲਫਰਡ ਸਟਰੀਟ ਵਿੱਚ ਲੱਗੀ, ਜੋ ਕਿ ਸਟੇਸ਼ਨ ਤੋਂ ਕੁਝ ਹੀ ਮੀਲ ਦੂਰੀ ਤੇ ਸਥਿਤ ਹੈ| ਅੱਗ ਕਾਰਨ ਚਾਰੇ ਪਾਸੇ ਧੂੰਆਂ ਫੈਲ ਗਿਆ, ਜਿਸ ਕਾਰਨ ਟਰੇਨਾਂ ਲੇਟ ਕਰ ਦਿੱਤੀਆਂ ਗਈਆਂ ਹਨ|
ਇਮਾਰਤ ਕਾਲੇ ਰੰਗ ਦੇ ਨੈਟ ਦੇ ਜਾਲ ਨਾਲ ਕਵਰ ਸੀ, ਜਿਸ ਕਾਰਨ ਅੱਗ ਫੈਲ ਗਈ| ਨਿਊ ਸਾਊਥ ਵੇਲਜ਼ ਐਂਬੂਲੈਂਸ ਦੇ ਬੁਲਾਰੇ ਨੇ ਕਿਹਾ ਕਿ ਤਕਰੀਬਨ 30 ਲੋਕਾਂ ਨੂੰ ਧੂੰਆਂ ਚੜ੍ਹ ਗਿਆ, ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ| ਲੋਕਾਂ ਨੂੰ ਇਲਾਕੇ ਵਿੱਚ ਨਾ ਆਉਣ ਦੀ ਹਦਾਇਤ ਦਿੱਤੀ ਗਈ ਹੈ, ਕਿਉਂਕਿ ਧੂੰਆਂ ਬਹੁਤ ਜ਼ਿਆਦਾ ਫੈਲ ਗਿਆ ਹੈ|

Leave a Reply

Your email address will not be published. Required fields are marked *