ਸਿਡਨੀ ਵਿੱਚ 3 ਕਾਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ

ਸਿਡਨੀ , 23 ਦਸੰਬਰ (ਸ.ਬ.) ਆਸਟ੍ਰੇਲੀਆ ਦੇ ਸਿਡਨੀ ਵਿੱਚ ਭਿਆਨਕ ਸੜਕ ਹਾਦਸਾ ਵਾਪਰ ਗਿਆ| 3 ਕਾਰਾਂ ਵਿਚਾਲੇ ਭਿਆਨਕ ਟੱਕਰ ਹੋ ਗਈ| ਇਹ ਹਾਦਸਾ ਕਾਰਲਿੰਗਫੋਰਡ ਦੇ ਨੌਰਥ ਰੌਕਸ ਰੋਡ ਤੇ ਵਾਪਰਿਆ| ਜ਼ਬਰਦਸਤ ਟੱਕਰ ਕਾਰਨ ਇਕ ਕਾਰ ਦੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸੇ ਕਾਰ ਵਿੱਚ ਸਵਾਰ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ|
ਬਾਕੀ ਦੀਆਂ ਦੋ ਕਾਰਾਂ ਦੇ ਡਰਾਈਵਰ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਟੱਕਰ ਇੰਨੀ ਭਿਆਨਕ ਸੀ ਕਿ ਇਕ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਇਕ ਕਾਰ ਦਾ ਡਰਾਈਵਰ ਕਾਰ ਅੰਦਰ ਫਸ ਗਿਆ ਅਤੇ ਮੌਕੇ ਤੇ ਪੁੱਜੇ ਐਮਰਜੈਂਸੀ ਅਧਿਕਾਰੀ ਨੇ ਉਸ ਨੂੰ ਬਾਹਰ ਕੱਢਿਆ| ਇਹ ਹਾਦਸਾ ਨੌਰਥ ਰੌਕਸ ਰੋਡ ਤੇ ਸ਼ਾਮ 5 ਵਜੇ ਦੇ ਕਰੀਬ ਵਾਪਰਿਆ| ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ| ਹਾਦਸੇ ਤੋਂ ਬਾਅਦ ਨੌਰਥ ਰੌਕਸ ਰੋਡ ਨੂੰ ਦੋਹਾਂ ਪਾਸਿਓਂ ਬੰਦ ਕਰ ਦਿੱਤਾ ਗਿਆ|

Leave a Reply

Your email address will not be published. Required fields are marked *