ਸਿਪਾਹੀ ਭਰਤੀ ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 20 ਜ਼ਖਮੀ

ਉਤਰ ਪ੍ਰਦੇਸ਼, 18 ਜੂਨ (ਸ.ਬ.) ਸਿਪਾਹੀ ਭਰਤੀ ਦੀ ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀਆਂ ਨਾਲ ਭਰੀ ਬੱਸ ਅੱਜ ਸਵੇਰੇ ਵਾਰਾਨਸੀ ਦੇ ਮਿਰਜ਼ਾਮੁਰਾਦ ਥਾਣਾ ਖੇਤਰ ਵਿੱਚ ਪਲਟ ਗਈ| ਹਾਦਸੇ ਵਿੱਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ 20 ਤੋਂ ਜ਼ਿਆਦਾ ਵਿਦਿਆਰਥੀ ਜ਼ਖਮੀ ਹਨ| ਜਿਨ੍ਹਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਸਵੇਰੇ ਲਗਭਗ 3 ਵਜੇ ਇਲਾਹਾਬਾਦ ਤੋਂ ਵਾਰਾਨਸੀ ਵੱਲ ਆ ਰਹੀ ਬੱਸ ਮਿਰਜਾਮੁਰਾਦ ਦੇ ਬਿਹੜਾ ਖੇਤਰ ਵਿੱਚ ਪਲਟ ਗਈ| ਹਾਦਸੇ ਵਿੱਚ ਮੁਹਮੰਦ ਆਸਿਫ ਨਾਮਕ ਵਿਦਿਆਰਥੀ ਦੀ ਮੌਤ ਹੋ ਗਈ| ਸੂਬੇ ਦੀ ਯੋਗੀ ਸਰਕਾਰ ਦੀ ਪਹਿਲੀ ਸਿਪਾਹੀ ਭਰਤੀ ਪ੍ਰੀਖਿਆ ਅੱਜ ਸ਼ੁਰੂ ਹੋ ਰਹੀ ਹੈ| 41,520 ਅਹੁਦਿਆਂ ਤੇ ਸਿਪਾਹੀਆਂ ਦੀ ਲਿਖਤ ਪ੍ਰੀਖਿਆ 18 ਅਤੇ 19 ਜੂਨ ਨੂੰ 56 ਜ਼ਿਲਿਆਂ ਵਿੱਚ ਆਯੋਜਿਤ ਹੋ ਰਹੀ ਹੈ|

Leave a Reply

Your email address will not be published. Required fields are marked *