ਸਿਮਰਨਜੀਤ ਸਿੰਘ ਚੰਦੂਮਾਜਰਾ ਵੱਲੋਂ ਸਿਲਾਈ ਸੈਂਟਰ ਦਾ ਨਿਰੀਖਣ

ਐਸ. ਏ. ਐਸ. ਨਗਰ, 25 ਜੁਲਾਈ (ਸ.ਬ.) ਮੁਹਾਲੀ ਦੇ ਪਿੰਡ ਮਟੌਰ ਵਿਖੇ ਭਾਈ ਘੱਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ ਵਿੱਚ ਸਿਮਰਨਜੀਤ ਸਿੰਘ ਚੰਦੂਮਾਜਰਾ ਸਪੁੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਸਿਲਾਈ ਸੈਂਟਰ ਦਾ ਨਿਰੀਖਣ ਕੀਤਾ ਗਿਆ| ਇਸ ਮੌਕੇ ਉਨ੍ਹਾਂ ਦੇ ਨਾਲ ਕੌਂਸਲਰ ਹਰਪਾਲ ਸਿੰਘ ਚੰਨਾ, ਕੌਂਸਲਰ ਆਰ ਪੀ. ਸ਼ਰਮਾ, ਸ. ਜਸਪਾਲ ਸਿੰਘ ਮਟੌਰ, ਸ. ਬਲਬੀਰ ਸਿੰਘ, ਸ. ਸੇਵਾ ਸਿੰਘ, ਸ੍ਰੀ. ਰਾਜੀਵ ਕੁਮਾਰ ਹਾਜ਼ਿਰ ਸਨ|
ਇਸ ਮੌਕੇ ਸ੍ਰੀ ਚੰਦੂਮਾਜਰਾ ਵੱਲੋਂ ਭਾਈ ਘੱਨਈਆ ਦੀ ਤਸਵੀਰ ਤੇ ਜੋਤ ਜਗਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਉਨ੍ਹਾਂ ਨੇ ਸਿਖਿਆਰਥੀਆਂ ਵੱਲੋਂ ਬਣਾਈਆਂ ਵਸਤਾਂ ਦੀ ਬੜੇ ਧਿਆਨ ਨਾਲ ਨਿਰੀਖਣ ਕੀਤਾ|
ਸੈਂਟਰ ਦੇ ਪ੍ਰਿੰਸੀਪਲ ਸ੍ਰੀ ਮਹਿੰਗਾ ਸਿੰਘ ਕਲਸੀ ਵੱਲੋਂ ਬੱਚਿਆਂ ਦੇ ਸਿਲੇਬਸ ਅਤੇ ਸੈਂਟਰ ਦੇ ਕੰਮਕਾਜ਼ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ| ਸ੍ਰੀ ਚੰਦੂਮਾਜਰਾ ਨੇ ਇਸ ਕੰਮ ਦੀ ਬੜੀ ਸ਼ਲਾਘਾ ਕੀਤੀ| ਸੈਂਟਰ ਦੇ ਚੇਅਰਮੈਨ ਸ੍ਰੀ ਕੇ.ਕੇ ਸੈਣੀ ਵੱਲੋਂ ਚੰਦੂਮਾਜਰਾ ਨੂੰ ਫੇਜ਼-5 ਦੇ ਪਾਰਕ ਵਿੱਚ ਜਿਮ ਲਗਵਾਉਣ ਦੀ ਬੇਨਤੀ ਕੀਤੀ ਗਈ|
ਇਸ ਮੌਕੇ ਤੇ ਸਿਲਾਈ ਸੈਂਟਰ ਦੇ ਹੋਣਹਾਰ ਸਿੱਖਿਆਰਥੀ ਮਹਿਰੂਮ, ਗੁਰਪ੍ਰੀਤ, ਨੇਹਾ, ਨੀਸ਼ਾ ਦੇਵੀ, ਨਵਜੌਤ, ਸ਼ਬਨਾਜ਼, ਪ੍ਰਿਯੰਕਾ, ਅੰਜਨਾ ਅਤੇ ਹੋਰ ਕਈ ਸਿਖਿਆਰਥੀ ਹਾਜ਼ਰ ਸਨ|

Leave a Reply

Your email address will not be published. Required fields are marked *