ਸਿਮਰਨਜੀਤ ਸਿੰਘ ਚੰਦੂਮਾਜਰਾ ਵਲੋਂ ਜਿੰਮ ਦਾ ਉਦਘਾਟਨ

ਐਸ ਏ ਐਸ ਨਗਰ, 19 ਮਾਰਚ (ਸ.ਬ.) ਸ੍ਰ. ਸਿਮਰਨਜੀਤ ਸਿੰਘ ਚੰਦੂਮਾਜਰਾ, ਬੀਬੀ ਚੰਦੂਮਾਜਰਾ ਅਤੇ ਫਤਹਿਬੀਰ ਸਿੰਘ ਸਿੱਧੂ ਵੱਲੋਂ ਸੈਕਟਰ 67 ਵਿੱਚ ਜਲਵਾਯੂ ਵਿਹਾਰ ਕਾਲੋਨੀ ਵਿੱਚ ਜਿੰਮ ਦਾ ਉਦਘਾਟਨ ਕੀਤਾ|
ਇਸ ਮੌਕੇ ਸੰਬੋਧਨ ਕਰਦਿਆਂ ਸਿਮਰਨਜੀਤ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ| ਹਰ ਵਿਅਕਤੀ ਹੀ ਜੇ ਤੰਦਰੁਸਤ ਹੋਵੇਗਾ ਤਾਂ ਹੀ ਉਹ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਵੇਗਾ| ਇਸ ਲਈ ਸਭ ਨੂੰ ਤੰਦਰੁਸਤ ਰਹਿਣ ਲਈ ਕਸਰਤ ਕਰਨੀ ਚਾਹੀਦੀ ਹੈ|
ਇਸ ਮੌਕੇ ਕਂੌਸਲਰ ਸ੍ਰ. ਪਰਮਿੰਦਰ ਸਿੰਘ ਤਸਿੰਬਲੀ, ਸ੍ਰ. ਅਮਨਦੀਪ ਸਿੰਘ ਅਬਿਆਣਾ, ਸੈਕਟਰ- 67 ਦੇ ਵਸਨੀਕ ਅਤੇ ਅਕਾਲੀ ਵਰਕਰ ਮੌਜੂਦ ਸਨ|

Leave a Reply

Your email address will not be published. Required fields are marked *