ਸਿਰਫ ਇਲਜਾਮ ਲਗਾਉਣ ਤੱਕ ਸੀਮਿਤ ਹਨ ਰਾਹੁਲ ਗਾਂਧੀ?

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੇ ਸਸੰਦੀ ਦਲ ਦੀ ਮੀਟਿੰਗ ਅਤੇ ਮਹਿਲਾ ਕਾਂਗਰਸ ਦੇ ਅਧਿਕਾਰ ਸੰਮੇਲਨ ਵਿੱਚ ਜਿਸ ਤਰ੍ਹਾਂ ਦੇ ਬਿਆਨ ਦਿੱਤੇ, ਉਸ ਨਾਲ ਇਸਦੀ ਹੀ ਪੁਸ਼ਟੀ ਹੋਈ ਕਿ ਉਹ ਸਿਰਫ ਇਲਜ਼ਾਮ ਲਗਾਉਣ ਤੱਕ ਹੀ ਸੀਮਿਤ ਹੁੰਦੇ ਜਾ ਰਹੇ ਹਨ| ਹਾਲਾਂਕਿ ਉਨ੍ਹਾਂ ਦੀ ਪਹਿਲ ਸਿਰਫ ਇਲਜ਼ਾਮ ਉਛਾਲਣ ਵਿੱਚ ਹੈ, ਇਸ ਲਈ ਉਹ ਉਨ੍ਹਾਂ ਨੂੰ ਸਨਸਨੀਖੇਜ ਤਰੀਕੇ ਨਾਲ ਉਛਾਲਦੇ ਤਾਂ ਹਨ, ਪਰੰਤੂ ਇਸਦੀ ਪਰਵਾਹ ਨਹੀਂ ਕਰਦੇ ਕਿ ਉਨ੍ਹਾਂ ਵਿੱਚ ਕੁੱਝ ਤੱਤ ਅਤੇ ਸਚਾਈ ਹੈ ਜਾਂ ਨਹੀਂ? ਸਮਝਣਾ ਔਖਾ ਹੈ ਕਿ ਉਹ ਕਿਸ ਆਧਾਰ ਤੇ ਇਸ ਨਤੀਜੇ ਤੇ ਪਹੁੰਚ ਗਏ ਕਿ ਬੀਤੇ ਚਾਰ ਸਾਲਾਂ ਵਿੱਚ ਔਰਤਾਂ ਦੇ ਖਿਲਾਫ ਜੋ ਕੁੱਝ ਹੋਇਆ ਹੈ, ਉਹ ਪਿਛਲੇ ਤਿੰਨ ਹਜਾਰ ਸਾਲਾਂ ਵਿੱਚ ਵੀ ਨਹੀਂ ਹੋਇਆ? ਅਖੀਰ ਉਹ ਕਿੱਥੋਂ ਲਿਆਂਦੇ ਹਨ ਅਜਿਹੇ ਵਚਿੱਤਰ ਵਿਚਾਰ?
ਇਸ ਵਿੱਚ ਦੋਰਾਏ ਨਹੀਂ ਕਿ ਦੇਸ਼ ਵਿੱਚ ਔਰਤਾਂ ਦੇ ਖਿਲਾਫ ਅਪਰਾਧ ਵੱਧ ਰਹੇ ਹਨ ਅਤੇ ਬਲਾਤਕਾਰ ਦੇ ਮਾਮਲੇ ਵੀ ਘਟਣ ਦਾ ਨਾਮ ਨਹੀਂ ਲੈ ਰਹੇ ਪੰ੍ਰਤੂ ਇਹ ਬੇਤੁਕੀ ਗੱਲ ਹੈ ਕਿ ਔਰਤਾਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਅਜੋਕੇ ਹਾਲਾਤ ਤਿੰਨ ਹਜਾਰ ਸਾਲਾਂ ਨਾਲੋਂ ਵੀ ਖ਼ਰਾਬ ਹਨ| ਔਰਤਾਂ ਦੇ ਖਿਲਾਫ ਅਪਰਾਧ ਦੇ ਵੱਧਦੇ ਮਾਮਲਿਆਂ ਲਈ ਪ੍ਰਧਾਨ ਮੰਤਰੀ ਨੂੰ ਜ਼ਿੰਮੇਦਾਰ ਠਹਿਰਾਉਣ ਦੇ ਨਾਲ ਹੀ ਰਾਹੁਲ ਗਾਂਧੀ ਨੇ ਮਹਿਲਾ ਰਾਖਵਾਂਕਰਨ ਬਿਲ ਪਾਸ ਕਰਾਉਣ ਤੇ ਜ਼ੋਰ ਦਿੱਤਾ| ਜੇਕਰ ਉਹ ਇਹ ਸਮਝ ਰਹੇ ਹਨ ਕਿ ਮਹਿਲਾ ਰਾਖਵਾਂਕਰਨ ਬਿਲ ਪਾਸ ਹੋਣ ਦਾ ਮਤਲਬ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ 33 ਫੀਸਦੀ ਸਥਾਨ ਔਰਤਾਂ ਲਈ ਰਾਖਵਾਂ ਹੋਣ ਨਾਲ ਦੇਸ਼ ਦੀਆਂ ਆਮ ਔਰਤਾਂ ਲਈ ਸਥਿਤੀਆਂ ਅਨੁਕੂਲ ਹੋ ਜਾਣਗੀਆਂ, ਤਾਂ ਇਹ ਸੁਫਨੇ ਤੋਂ ਇਲਾਵਾ ਹੋਰ ਕੁੱਝ ਨਹੀਂ| ਜੇਕਰ ਰਾਹੁਲ ਗਾਂਧੀ ਮਹਿਲਾ ਰਾਖਵਾਂਕਰਨ ਬਿਲ ਨੂੰ ਔਰਤਾਂ ਦੀਆਂ ਸਾਰੀਆਂ ਸਮਸਿਆਵਾਂ ਦਾ ਹੱਲ ਮੰਨ ਰਹੇ ਹਨ, ਤਾਂ ਫਿਰ ਯੂ ਪੀ ਏ ਸਰਕਾਰ ਨੇ ਦਸ ਸਾਲ ਤੱਕ ਸੱਤਾ ਵਿੱਚ ਰਹਿੰਦੇ ਸਮੇਂ ਇਹ ਕੰਮ ਕਿਉਂ ਨਹੀਂ ਕੀਤਾ? ਅਖੀਰ ਕੀ ਕਾਰਨ ਹੈ ਕਿ ਮਹਿਲਾ ਰਾਖਵਾਂਕਰਨ ਨਾਲ ਜੁੜੇ ਹੋਏ ਬਿਲ ਨੂੰ ਸਿਰਫ ਰਾਜ ਸਭਾ ਤੋਂ ਪਾਸ ਕਰਾਇਆ ਗਿਆ?
ਕਦੇ-ਕਦੇ ਨਹੀਂ, ਹੁਣ ਤਾਂ ਅਕਸਰ ਹੀ ਅਜਿਹਾ ਲੱਗਦਾ ਹੈ ਕਿ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਨ ਦੇ ਫੇਰ ਵਿੱਚ ਰਾਹੁਲ ਗਾਂਧੀ ਬਿਨਾਂ ਸੋਚੇ – ਸਮਝੇ ਤੈਸ਼ ਵਿੱਚ ਆ ਕੇ ਕੁੱਝ ਵੀ ਕਹਿ ਦਿੰਦੇ ਹਨ| ਭਾਵੇਂ ਉਨ੍ਹਾਂ ਦੇ ਭਾਸ਼ਣ ਹਮਲਾਵਰ ਅਤੇ ਤਿੱਖੇ ਦੋਸ਼ਾਂ ਨਾਲ ਭਰੇ ਹੁੰਦੇ ਹਨ ਪਰੰਤੂ ਉਨ੍ਹਾਂ ਨੂੰ ਇਹ ਮੁਸ਼ਕਿਲ ਨਾਲ ਹੀ ਧਵਨਿਤ ਹੁੰਦਾ ਹੈ ਕਿ ਉਹ ਦੇਸ਼ ਦੀਆਂ ਤਮਾਮ ਸਮੱਸਿਆਵਾਂ ਦਾ ਹੱਲ ਕਿਵੇਂ ਕਰਨਗੇ? ਇਹ ਤਾਂ ਸਮਝ ਆਉਂਦਾ ਹੈ ਕਿ ਕਾਂਗਰਸ ਪ੍ਰਧਾਨ ਕਾਲੇਧਨ ਨੂੰ ਲੈ ਕੇ ਸਰਕਾਰ ਤੋਂ ਸਵਾਲ ਪੁੱਛਣ ਪਰੰਤੂ ਘੱਟ ਤੋਂ ਘੱਟ ਉਨ੍ਹਾਂ ਨੂੰ ਇਹ ਤਾਂ ਪੁੱਛਣ ਤੋਂ ਬਚਣਾ ਹੀ ਚਾਹੀਦਾ ਹੈ ਕਿ ਹਰ ਕਿਸੇ ਦੇ ਖਾਤੇ ਵਿੱਚ ਅਖੀਰ 15 ਲੱਖ ਰੁਪਏ ਕਦੋਂ ਆਉਣਗੇ? ਮੋਦੀ ਸਰਕਾਰ ਦੇ ਖਿਲਾਫ ਲੋਕਾਂ ਵਿੱਚ ਗੁੱਸਾ ਵਧਦਾ ਵੇਖ ਰਹੇ ਰਾਹੁਲ ਗਾਂਧੀ ਨੇ ਕਾਂਗਰਸ ਨੂੰ ਸਭ ਦੀ ਜ਼ਰੂਰਤ ਪੂਰੀ ਕਰਨ ਵਾਲੇ ਵਿਕਲਪ ਦੇ ਰੂਪ ਵਿੱਚ ਪੇਸ਼ ਕਰਨ ਦਾ ਭਰੋਸਾ ਜਤਾਇਆ, ਪਰੰਤੂ ਉਨ੍ਹਾਂ ਨੇ ਸ਼ਾਇਦ ਹੀ ਕਦੇ ਕਿਸੇ ਸਮੱਸਿਆ ਦੇ ਹੱਲ ਦਾ ਤਰੀਕਾ ਸੁਝਾਇਆ ਹੋਵੇ|
ਰੌਹਨ ਚੌਧਰੀ

Leave a Reply

Your email address will not be published. Required fields are marked *