ਸਿਰਫ 36 ਜਹਾਜ਼ ਖਰੀਦ ਕੇ ਰਾਸ਼ਟਰੀ ਸੁਰੱਖਿਆ ਲਾਈ ਦਾਅ ਤੇ : ਚਿਦਾਂਬਰਮ

ਨਵੀਂ ਦਿੱਲੀ, 5 ਜਨਵਰੀ (ਸ.ਬ.) ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਨਰਿੰਦਰ ਮੋਦੀ ਸਰਕਾਰ ਤੇ ਰਾਫੇਲ ਜਹਾਜ਼ ਸੌਦੇ ਨੂੰ ਲੈ ਕੇ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰਨ ਦਾ ਦੋਸ਼ ਲਗਾਇਆ ਅਤੇ ਸਵਾਲ ਕੀਤਾ ਕਿ ਜਦੋਂ ਹਵਾਈ ਫੌਜ ਨੂੰ 126 ਜਹਾਜ਼ਾਂ ਦੀ ਲੋੜ ਸੀ ਤਾਂ ਫਿਰ 36 ਜਹਾਜ਼ ਹੀ ਕਿਉਂ ਖਰੀਦੇ ਗਏ ਹਨ| ਚਿਦਾਂਬਰਮ ਨੇ ਟਵੀਟ ਕਰ ਕੇ ਕਿਹਾ,”ਤੁਸੀਂ ਜਹਾਜ਼ਾਂ ਦੀ ਗਿਣਤੀ 126 ਤੋਂ ਘਟਾ ਕੇ 36 ਕਿਉਂ ਕੀਤੀ, ਇਸ ਸਵਾਲ ਤੇ ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਲਾਈਵੇ ਕੰਡੀਸ਼ਨ ਵਿੱਚ ਤੁਹਾਨੂੰ 18 ਜਹਾਜ਼ ਮਿਲਦੇ ਹਨ ਪਰ ਸਾਨੂੰ 36 ਜਹਾਜ਼ ਮਿਲਣਗੇ| ਕੀ ਇਹ ਸਵਾਲ ਦਾ ਜਵਾਬ ਹੈ?” ਉਨ੍ਹਾਂ ਨੇ ਪੁੱਛਿਆ,”ਹਵਾਈ ਫੌਜ ਘੱਟੋ-ਘੱਟ 7 ਸਕਵਾਰਡਨ (126 ਜਹਾਜ਼) ਚਾਹੁੰਦੀ ਸੀ| ਇੱਥੇ ਗਿਣਤੀ ਰੱਖਿਆ ਐਕਵਾਇਰ ਪ੍ਰੀਸ਼ਦ- ਡੀ. ਏ. ਸੀ. ਵੱਲੋਂ ਦੱਸੀ ਗਈ ਸੀ| ਕੀ ਹਵਾਈ ਫੌਜ ਜਾਂ ਡੀ. ਏ. ਸੀ. ਨੇ ਕਦੇ ਇਹ ਗਿਣਤੀ ਘੱਟ ਕਰ ਕੇ 36 ਜਹਾਜ਼ਾਂ ਦੀ ਲੋੜ ਦੱਸੀ?”
ਚਿਦਾਂਬਰਮ ਨੇ ਕਿਹਾ,”ਜੇਕਰ ਭਾਜਪਾ ਵੱਲੋਂ ਤੈਅ ਕੀਤੀ ਗਈ ਕੀਮਤ 9-20 ਫੀਸਦੀ ਤੱਕ ਸਸਤੀ ਸੀ ਤਾਂ ਸਰਕਾਰ ਨੂੰ ਹੋਰ ਵਧ ਜਹਾਜ਼ ਖਰੀਦਣੇ ਚਾਹੀਦੇ ਹਨ ਤਾਂ ਘੱਟ ਗਿਣਤੀ ਵਿੱਚ ਜਹਾਜ਼ ਕਿਉਂ ਖਰੀਦ ਰਹੇ ਹਨ?”

Leave a Reply

Your email address will not be published. Required fields are marked *