ਸਿਰੀ ਰਾਮ ਅਰਸ਼ ਦਾ ਮੂੰਹ ਦੇ ਕੈਂਸਰ ਦਾ ਆਪਰੇਸ਼ਨ ਹੋਇਆ

ਐਸ. ਏ. ਐਸ ਨਗਰ, 11 ਜੂਨ (ਸ.ਬ.) ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਰਿਟਾਇਰਡ ਜਾਇੰਟ ਡਾਇਰੈਕਟਰ ਅਤੇ ਸਾਹਿਤਕਾਰ ਸ੍ਰੀ ਸਿਰੀ ਰਾਮ ਅਰਸ਼ ਨੂੰ ਮੂੰਹ ਦਾ ਕੈਂਸਰ ਹੋਣ ਕਾਰਨ ਉਨ੍ਹਾਂ ਦਾ ਪਿਛਲੀ ਦਿਨੀ ਮੁਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਆਪਰੇਸ਼ਨ ਕੀਤਾ ਗਿਆ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੇਖਿਕਾ ਨਰਿੰਦਰ ਕੌਰ ਨਸਰੀਨ ਨੇ ਦੱਸਿਆ ਕਿ ਸ੍ਰੀ ਅਰਸ਼ ਹੁਣ ਸਿਹਤਯਾਬ ਹੋ ਰਹੇ ਹਨ| ਉਹਨਾਂ ਦੱਸਿਆ ਕਿ ਸ੍ਰੀ ਅਰਸ਼ ਹੁਣ ਤੱਕ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਵਿੱਚ 18 ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ| ਉਨ੍ਹਾਂ ਦੇ ਹਿੰਦੀ ਮਹਾਕਾਵਿ ਨੂੰ ਭਾਰਤ ਸਰਕਾਰ ਦੇ ਜਨਸੰਸਾਧਨ ਮੰਤਰਾਲੇ ਵੱਲੋਂ ਇੱਕ ਲੱਖ ਰੁਪਏ ਦਾ ਪੁਰਸਕਾਰ ਮਿਲ ਚੁੱਕਿਆ ਹੈ|

Leave a Reply

Your email address will not be published. Required fields are marked *