ਸਿਲਵੀ ਪਾਰਕ ਦਾ ਬੁਰਾ ਹਾਲ, ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 9 ਨਵੰਬਰ (ਸ.ਬ.) ਸ਼ਹਿਰ ਦੇ ਪਾਰਕਾਂ ਦੀ ਸਾਂਭ ਸੰਭਾਲ ਦਾ ਕੰਮ ਨਗਰ ਨਿਗਮ ਕੋਲ ਹੈ ਅਤੇ ਨਿਗਮ ਨੇ ਇਹਨਾਂ ਪਾਰਕਾਂ ਦੀ ਸੰਭਾਲ ਦਾ ਜਿੰਮਾ ਇੱਕ ਠੇਕੇਦਾਰ ਨੂੰ ਦਿਤਾ ਹੋਇਆ ਹੈ| ਪਰ ਇਸ ਠੇਕੇਦਾਰ ਵੱਲੋਂ ਸ਼ਹਿਰ ਦੇ ਪਾਰਕਾਂ ਦੀ ਸਹੀ ਤਰੀਕੇ ਨਾਲ ਸੰਭਾਲ ਨਹੀਂ ਕੀਤੀ ਜਾ ਰਹੀ|
ਸਥਾਨਕ ਫੇਜ਼-10 ਦੇ ਵਸਨੀਕਾਂ ਅਮਰਜੀਤ ਸਿੰਘ ਚੇਅਰਮੈਨ ਸ਼ੈਮਰਾਕ ਸਕੂਲ, ਜਗਮੀਤ ਸਿੰਘ ਸਾਬਕਾ ਚੀਫ ਇੰਜਨੀਅਰ, ਕਰਨਲ ਮਾਕਨ, ਹਰਵਿੰਦਰ ਸਿੰਘ, ਦਲਜੀਤ ਸਿੰਘ ਨੇ ਗੱਲਬਾਤ ਕਰਦਿਆਂ ਦਸਿਆਂ ਕਿ ਸਥਾਨਕ ਸਿਲਵੀ ਪਾਰਕ ਦਾ ਸਹੀ ਦੇਖਭਾਲ ਨਾ ਹੋਣ ਕਾਰਨ ਬੁਰਾ ਹਾਲ ਹੋਇਆ ਪਿਆ ਹੈ, ਇਸ ਪਾਰਕ ਵਿੱਚ ਸੀਜਨਲ ਪੌਦੇ ਵੀ ਨਹੀਂ ਲਗਾਏ ਜਾ ਰਹੇ ਹਨ ਅਤੇ ਕਿਆਰੀਆਂ  ਖਾਲੀ ਹੀ ਪਈਆਂ ਹਨ| ਜਿਹੜੇ ਪੌਦੇ ਇਸ ਪਾਰਕ ਵਿੱਚ ਲੱਗੇ ਹੋਏ ਹਨ, ਉਹਨਾਂ ਨੂੰ ਵੀ ਸਿਉਂਕ ਲੱਗ ਚੁੱਕੀ ਹੈ, ਮੌਜੂਦ ਪੌਦਿਆਂ ਨੂੰ ਕੋਈ ਵੀ ਪਾਣੀ ਨਹੀਂ ਦਿੰਦਾ, ਜਿਸ ਕਾਰਨ ਇਹ ਪੌਦੇ ਮੁਰਝਾ ਰਹੇ ਹਨ|
ਉਹਨਾਂ ਕਿਹਾ ਕਿ ਇਸ ਪਾਰਕ ਦਾ ਫੁਹਾਰਾ ਵੀ ਕਾਫੀ ਸਮੇਂ ਤੋਂ ਬੰਦ ਪਿਆ ਹੈ| ਬੋਟਿੰਗ ਲਈ ਰੱਖੀਆਂ ਕਿਸ਼ਤੀਆਂ ਵੀ ਟੁੱਟ ਭੱਜ ਗਈਆਂ ਹਨ| ਇਸ ਪਾਰਕ ਵਿੱਚ ਹੋਰ ਵੀ ਕਈ ਸਮੱਸਿਆਵਾਂ ਹੋਣ ਕਾਰਨ ਸੈਰ ਕਰਨ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਉਹਨਾਂ ਮੰਗ ਕੀਤੀ ਕਿ ਸਿਲਵੀ ਪਾਰਕ ਦੀ ਹਾਲਤ ਵਿੱਚ ਸੁਧਾਰ ਲਿਆਂਦਾ ਜਾਵੇ|

Leave a Reply

Your email address will not be published. Required fields are marked *