ਸਿਲਵੀ ਪਾਰਕ ਵਿੱਚ ਪੌਦੇ ਲਗਾਏ

ਐਸ ਏ ਐਸ ਨਗਰ, 8 ਜੁਲਾਈ (ਸ.ਬ.) ਸਥਾਨਕ ਸਿਲਵੀ ਪਾਰਕ  ਫੇਜ਼-10 ਵਿੱਚ ਸਮਾਜ ਸੇਵੀ ਆਗੂ ਸ੍ਰੀ ਹਰਸ਼ਦੀਪ ਸਰਾਂ ਨੇ ਫੇਜ਼-10 ਦੇ ਵਸਨੀਕਾਂ ਦੇ ਨਾਲ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ| ਇਸ ਮੌਕੇ ਗਲਬਾਤ ਕਰਦਿਆਂ ਸ੍ਰੀ ਸਰਾਂ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਉਣੇ ਬਹੁਤ ਜਰੂਰੀ ਹਨ| ਪੌਦੇ ਸਾਨੂੰ ਆਕਸੀਜਨ ਦਿੰਦੇ ਹਨ, ਜੋ ਕਿ ਇਨਸਾਨ ਦੇ ਸਾਹ ਲੈਣ ਲਈ ਜਰੂਰੀ ਹੈ| ਇਸ ਮੌਕੇ ਸ੍ਰ. ਅਮਰਜੀਤ ਸਿੰਘ ਬਾਜਵਾ, (ਸ਼ੇਮਰਾਕ ਸਕੂਲ ਦੇ ਚੇਅਰਮੈਨ), ਜੇ ਪੀ ਸਿੰਘ, ਹਰਿੰਦਰ ਸਿੰਘ ਗਿੱਲ, ਐਮ ਐਸ ਕੋਹਲੀ, ਵੀ ਕੇ ਜੁਨੇਜਾ, ਇੰਜ: ਜਮੀਤ ਸਿੰਘ, ਚਮਕੌਰ ਸਿੰਘ, ਇੰਜ: ਬੁਟੇਰ ਵੀ ਮੌਜੂਦ ਸਨ|

Leave a Reply

Your email address will not be published. Required fields are marked *