ਸਿਲਾਈ ਕਢਾਈ ਕੇਂਦਰ ਨੂੰ ਮਸ਼ੀਨ ਦਾਨ ਦਿੱਤੀ

ਐਸ ਏ ਐਸ ਨਗਰ, 3 ਜੂਨ (ਸ.ਬ.) ਸਮਾਜ ਸੇਵੀ ਸ੍ਰ. ਹਰਿੰਦਰਜੀਤ ਸਿੰਘ ਨੇ ਅੱਜ ਭਾਈ ਘਨਈਆ ਕੇਅਰ ਸਰਵਿਸ ਅਤੇ ਵੈਲਫੇਅਰ ਸੁਸਾਇਟੀ (ਰਜਿ:) ਮੁਹਾਲੀ ਵੱਲੋਂ ਸਥਾਨਕ ਫੇਜ਼-5 ਵਿੱਚ ਚਲਾਏ ਜਾ ਰਹੇ ਸਿਲਾਈ ਸੈਂਟਰ ਦਾ ਦੌਰਾ ਕੀਤਾ ਅਤੇ ਕੇਂਦਰ ਨੂੰ ਇਕ ਕਢਾਈ ਦੀ ਮਸ਼ੀਨ ਦਾਨ ਵਜੋਂ ਦਿੱਤੀ| ਇਸ ਮੌਕੇ ਕੇਂਦਰ ਦੇ ਡਾਇਰੈਕਟਰ ਪ੍ਰਿੰਸੀਪਲ ਸ੍ਰ. ਮਹਿੰਗਾ ਸਿੰਘ ਕਲਸੀ ਵਲੋਂ ਸਿਲਾਈ ਸੈਂਟਰ ਦੀ ਅਧਿਆਪਕਾ ਸ੍ਰੀਮਤੀ ਜਸਵਿੰਦਰ ਕੌਰ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਾਈ| ਸ੍ਰ. ਹਰਿੰਦਰਜੀਤ ਸਿੰਘ ਨੇ ਬੱਚਿਆਂ ਵਲੋਂ ਬਣਾਏ ਕੱਪੜਿਆਂ ਦੇ ਡਿਜਾਈਨ ਵੀ ਵੇਖੇ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ| ਇਸ ਮੌਕੇ ਕੇਂਦਰ ਦੇ ਚੇਅਰਮੈਨ ਸ੍ਰੀ. ਕੇ.ਕੇ. ਸੈਣੀ, ਸ੍ਰੀ. ਐਸ. ਪੀ.ਬਾਤਿਸ਼ (ਵਿੱਤ ਸਲਾਹਕਾਰ) ਅਤੇ ਹੋਰ ਅਹੁਦੇਦਾਰ ਵੀ ਹਾਜਿਰ ਸਨ|

Leave a Reply

Your email address will not be published. Required fields are marked *