ਸਿਲਾਈ ਸੈਂਟਰ ਦੇ ਵਿਦਿਆਰਥੀਆਂ ਨੂੰ ਯੋਗਾ ਕਰਵਾਈ ਗਈ

ਐਸ.ਏ.ਐਸ ਨਗਰ, 24 ਅਗਸਤ (ਸ.ਬ.) ਭਾਈ ਘਨਈਆ ਜੀ ਕੇਅਰ ਸਰਵਿਸ ਤੇ ਵੈਲਫੇਅਰ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ ਵਿੱਚ ਸ੍ਰੀ ਕੇ. ਕੇ. ਸੈਣੀ ਚੇਅਰਮੈਨ ਵੱਲੋਂ ਯੋਗਾ ਟ੍ਰੈਨਿੰਗ ਦਿੱਤੀ ਗਈ| ਇਸ ਮੌਕੇ ਸ੍ਰੀ. ਸੈਣੀ ਨੇ ਦੱਸਿਆ ਕਿ ਆਪਣੀ ਸਿਹਤ ਨੂੰ ਬਿਮਾਰੀਆਂ ਤੋਂ ਕਿਸ ਤਰ੍ਹਾਂ ਠੀਕ ਰੱਖਿਆ ਜਾ ਸਕਦਾ ਹੈ ਅਤੇ ਰੋਜ਼ਾਨਾ ਘੱਟੋ-ਘੱਟ 45 ਮਿੰਟ ਯੋਗਾ ਜਾਂ ਸੈਰ ਜਾਂ ਸਰੀਰਿਕ ਕਸਰਤਾਂ ਕਰਨੀਆਂ ਬਹੁਤ ਜਰੂਰੀ ਹਨ|
ਇਸ ਮੌਕੇ ਸਿਲਾਈ ਸੈਂਟਰ ਦੇ ਵਿਦਿਆਰਥੀ ਹਾਜਿਰ ਸਨ|

Leave a Reply

Your email address will not be published. Required fields are marked *