ਸਿਲਾਈ ਸੈਂਟਰ ਮਟੌਰ ਵਿਖੇ ਕੈਂਪ ਲਗਾ ਕੇ ਬੈਂਕ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ

ਐਸ. ਏ. ਐਸ ਨਗਰ, 4 ਅਗਸਤ (ਸ.ਬ.) ਭਾਈ ਘਨਈਆ ਜੀ ਕੇਅਰ ਸਰਵਿਸ ਤੇ ਵੈਲਫੇਅਰ ਸੁਸਾਇਟੀ ਵੱਲੋਂ ਸਿਲਾਈ ਸੈਂਟਰ ਮਟੌਰ ਵਿਖੇ ਸਿਖਿਆਰਥੀਆਂ ਦੀ ਜਾਣਕਾਰੀ ਲਈ ਕੈਂਪ ਲਗਾਇਆ ਗਿਆ ਜਿਸ ਵਿੱਚ ਰਤਨ ਸਿੰਘ ਪ੍ਰੋਜੈਕਟ ਕੁਆਰਡੀਨੇਟਰ ਪੰਜਾਬ ਨੈਸ਼ਨਲ ਬੈਂਕ ਐਗਰੀਕਲਚਰ ਬ੍ਰਾਂਚ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਔਰਤਾਂ ਦੀਆਂ ਭਲਾਈ ਦੀਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ| ਜਿਸ ਵਿੱਚ ਮੁਦਰਾ ਬੈਂਕ ਸਕੀਮ, ਐਜੂਕੇਸ਼ਨ ਲੋਨ, ਬੈਂਕ ਵਿੱਚ ਖਾਤਾ ਖੋਲਣਾ, ਏ. ਟੀ. ਐਮ ਬਾਰੇ ਜਾਣਕਾਰੀ ਅਤੇ ਬੈਂਕ ਵੱਲੋਂ ਹੋਰ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਦੱਸਿਆ| ਸਿਖਿਆਰਥੀਆਂ ਵੱਲੋਂ ਸਰਕਾਰੀ ਸਕੀਮਾਂ ਸੰਬੰਧੀ ਸਵਾਲ ਜਵਾਬ ਵੀ ਕੀਤੇ ਗਏ|
ਸ੍ਰੀ ਕੇ. ਕੇ ਸੈਣੀ ਨੇ ਦੱਸਿਆ ਕਿ ਇਹ ਜਾਣਕਾਰੀ ਵਿਦਿਆਰਥੀਆਂ ਨੂੰ ਦੇਣਾ ਬੜਾ ਲਾਹੇਵੰਦ ਹੋਵੇਗਾ| ਆਪਣਾ ਕੋਈ ਵੀ ਕੋਰਸ ਪੂਰਾ ਕਰਨ ਤੋਂ ਬਾਅਦ ਉਹ ਬੈਂਕ ਦੀਆਂ ਯੋਜਨਾਵਾਂ ਤੋਂ ਲਾਭ ਉਠਾ ਸਕਦੇ ਹਨ|
ਇਸ ਮੌਕੇ ਸ੍ਰੀ ਮਹਿੰਗਾ ਸਿੰਘ ਕਲਸੀ ਡਾਇਰੈਕਟਰ ਪ੍ਰਿੰਸੀਪਲ ਤੇ ਸਿਖਲਾਈ ਅਧਿਆਪਕ ਸ੍ਰੀਮਤੀ ਜਸਵਿੰਦਰ ਕੌਰ, ਮਹਿਰੂਮ, ਗੁਰਪ੍ਰੀਤ, ਨੇਹਾ, ਨਵਜੋਤ ਅਤੇ ਸ਼ਬਨਮ ਅਤੇ ਕਈ ਹੋਰ ਹਾਜਰ ਸਨ|

Leave a Reply

Your email address will not be published. Required fields are marked *