ਸਿਲਾਈ ਸੈਂਟਰ ਮਟੌਰ ਵਿਖੇ ਮਹਿਲਾ ਦਿਵਸ ਮਨਾਇਆ

ਐਸ ਏ ਐਸ ਨਗਰ, 8 ਮਾਰਚ (ਸ.ਬ.) ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੁਸਾਇਟੀ ਵਲੋਂ ਸਿਲਾਈ ਸੈਂਟਰ ਮਟੌਰ ਵਿਖੇ ਮਹਿਲਾ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ| ਇਸ ਮੌਕੇ ਮੁੱਖ ਮਹਿਮਾਨ ਸ੍ਰੀਮਤੀ ਕਰਮਜੀਤ ਕੌਰ ਅਤੇ ਸ੍ਰ. ਹਰਪਾਲ ਸਿੰਘ ਚੰਨਾ ਦੋਵੇਂ ਕੌਂਸਲਰ ਸਨ| ਸਕੂਲ ਦੇ ਪ੍ਰਿੰਸੀਪਲ ਡਾਇਰੈਕਟਰ ਸ ਮਹਿੰਗਾ ਸਿੰਘ ਕਲਸੀ ਨੇ ਦੱਸਿਆ ਕਿ ਇਸ ਮੌਕੇ ਏਕ ਜੋਤ ਪਬਲਿਕ ਸਕੂਲ ਵਿੱਚ ਅੱਵਲ ਆਉਣ ਵਾਲੀਆਂ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਕੇ ਕੇ ਸੈਣੀ, ਮਿਸ ਗੁਰਪ੍ਰੀਤ ਕੌਰ, ਸਿਮਰਨਜੀਤ ਕੌਰ ਵਲੋਂ ਮਹਿਲਾ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ| ਸਿਮਰਨ ਕੌਰ ਨੇ ਸਟੇਜ ਦਾ ਸੰਚਾਲਨ ਕੀਤਾ|
ਇਸ ਮੌਕੇ ਮੈਡਮ ਗੀਤਾ ਆਨੰਦ, ਬਲਬੀਰ ਸਿੰਘ, ਮੈਡਮ ਜਸਵਿੰਦਰ ਕੌਰ, ਏਕਜੋਤ ਪਬਲਿਕ ਸਕੂਲ ਦੇ ਟੀਚਰ ਪ੍ਰਿੰਯਕਾ, ਅਸੀਸਾ, ਸਿਮਰਨ ਕੌਰ, ਗੁਰਪ੍ਰੀਤ, ਸੰਦੀਪ, ਰੁਪਿੰਦਰ, ਪਰਮਜੀਤ, ਲਖਵੀਰ ਕੌਰ ਅਤੇ ਸਹਿਨਾਜ ਵੀ ਮੌਜੂਦ ਸਨ|

Leave a Reply

Your email address will not be published. Required fields are marked *