ਸਿਲਿਚ ਚੇਨਈ ਓਪਨ ਵਿੱਚ ਉਲਟਫੇਰ ਦਾ ਸ਼ਿਕਾਰ

ਚੇਨਈ, 5 ਜਨਵਰੀ (ਸ.ਬ.) ਸਲੋਵਾਕੀਆ ਦੇ ਕੁਆਲੀਫਾਇਰ ਜੋਜੇਫ ਕੋਵਾਲਿਕ ਨੇ ਚੇਨਈ ਓਪਨ ਟੈਨਿਸ ਟੂਰਨਾਮੈਂਟ ਦਾ ਸਭ ਤੋਂ ਵੱਡਾ ਉਲਟਫੇਰ ਕਰਦਿਆਂ ਅੱਜ ਇੱਥੇ ਦੁਨੀਆ ਦੇ ਛੇਵੇਂ ਨੰਬਰ ਦੇ ਖਿਡਾਰੀ ਤੇ ਖਿਤਾਬ ਦੇ ਪਹਿਲੇ ਦਾਅਵੇਦਾਰ ਮਾਰਿਨ ਸਿਲਿਚ ਨੂੰ ਪ੍ਰੋ ਕੁਆਰਟਰ ਫਾਈਨਲ ਵਿਚ ਹਰਾ ਦਿੱਤਾ| ਆਪਣੇ ਕਰੀਅਰ ਵਿਚ ਸਿਰਫ ਦੋ ਚੈਲੰਜਰ ਖਿਤਾਬ ਜਿੱਤਣ ਵਾਲੇ ਕੋਵਾਲਿਕ ਨੇ ਗ੍ਰੈਂਡ ਸਲੈਮ ਚੈਂਪੀਅਨ ਸਿਲਿਚ ਲਈ ਮੁਸ਼ਕਿਲਾਂ ਪੈਦਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਤੇ ਅੰਤ ਵਿੱਚ 7-6, 5-7, 7-5 ਨਾਲ ਹਰਾ ਕੇ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ|

Leave a Reply

Your email address will not be published. Required fields are marked *