ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਤੈਨਾਤ ਕੰਪਿਊਟਰ ਆਪਰੇਟਰ ਕੋਰੋਨਾ ਪਾਜਿਟਿਵ

ਐਸ.ਏ.ਐਸ.ਨਗਰ, 8 ਅਗਸਤ (ਸ.ਬ.) ਸਥਾਨਕ ਫੇਜ਼ 6 ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਤੈਨਾਤ ਇੱਕ ਕੰਪਿਊਟਰ ਆਪਰੇਟਰ ਦੇ ਕੋਰੋਨਾ ਪਾਜਿਟਿਵ ਪਾਏ ਜਾਣ ਤੋਂ ਬਾਅਦ ਹਸਪਤਾਲ ਦੇ ਹੋਰਨਾਂ ਕਰਮਚਾਰੀਆਂ ਵਿੱਚ ਡਰ ਦਾ ਮਾਹੌਲ ਹੈ| ਇਸ ਦੌਰਾਨ ਹਸਪਤਾਲ ਪ੍ਰਸ਼ਾਸ਼ਨ ਵਲੋਂ ਹਸਪਤਾਲ ਦੀ ਐਮਰਜੈਂਸੀ ਨੂੰ ਚੰਗੀ ਤਰ੍ਹਾਂ ਸੈਨੇਟਾਈਜ ਕਰਵਾਇਆ ਗਿਆ ਹੈ ਅਤੇ            ਆਪਰੇਟਰ  ਨੂੰ ਘਰ ਵਿੱਚ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਆਪਰੇਟਰ ਪਿੰਡ ਸੋਹਾਣਾ ਦਾ ਵਸਨੀਕ ਹੈ ਉਸਦੇ  ਕੋਰੋਨਾ ਪਾਜਿਟਿਵ ਆਉਣ ਤੋਂ ਬਾਅਦ ਉਸਦੇ ਪਿਤਾ ਦੀ ਕੋਰੋਨਾ ਰਿਪੋਰਟ ਵੀ ਪਾਜਿਟਿਵ ਪਾਈ ਗਈ ਹੈ ਅਤੇ ਉਨ੍ਹਾਂ ਨੂੰ ਵੀ ਘਰ ਵਿੱਚ ਹੀ ਆਇਸੋਲੇਟ ਕਰ ਦਿੱਤਾ ਗਿਆ ਹੈ| 

Leave a Reply

Your email address will not be published. Required fields are marked *