ਸਿਵਲ ਹਸਪਤਾਲ ਦੀ ਛੱਤ ਤੇ ਬਰਫ ਦਾ ਸੂਆ ਮਾਰ ਕੇ ਨੌਜਵਾਨ ਦਾ ਕਤਲ

ਬਰਨਾਲਾ, 3 ਅਕਤੂਬਰ (ਸ.ਬ.) ਅੱਜ ਦੁਪਹਿਰ ਕਰੀਬ ਸਾਢੇ 12 ਵਜੇ ਸਿਵਲ ਹਸਪਤਾਲ ਬਰਨਾਲਾ ਦੇ ਐਮਰਜੈਂਸੀ ਵਾਰਡ ਦੀ ਛੱਤ ਤੇ 21 ਸਾਲਾ ਨੌਜਵਾਨ ਰਮੇਸ਼ ਕੁਮਾਰ ਵਾਸੀ ਸੇਖਾ ਰੋਡ, ਗਲੀ ਨੰ: 5, ਬਰਨਾਲਾ ਦਾ ਬਰਫ ਵਾਲਾ ਸੁਆ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ| ਘਟਨਾ ਦਾ ਪਤਾ ਚੱਲਦਿਆਂ ਹੀ ਪੁਲੀਸ ਨੇ ਘਟਨਾ ਸਥਾਨ ਤੇ ਪੁੱਜ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ |

Leave a Reply

Your email address will not be published. Required fields are marked *