ਸਿਵਲ ਹਸਪਤਾਲ ਦੇ ਬਾਹਰਵਾਰ  ਖੜ੍ਹਦੇ ਵਾਹਨਾਂ ਤੋਂ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 27 ਅਕਤੂਬਰ (ਵਾਲੀਆ) ਸਥਾਨਕ ਫੇਜ਼-6 ਵਿੱਚ ਸਿਵਲ ਹਸਪਤਾਲ ਦੇ ਨੇੜੇ ਵੱਡੀ ਗਿਣਤੀ ਲੋਕਾਂ ਵੱਲੋਂ ਆਪਣੇ ਦੋ ਪਹੀਆਂ ਵਾਹਨ ਸੜਕ ਉੱਪਰ ਅਤੇ ਫੁੱਟਪਾਥ ਉੱਪਰ ਖੜ੍ਹੇ ਕਰ ਦਿੱਤੇ ਜਾਂਦੇ ਹਨ|
ਫੁੱਟਪਾਥ ਉੱਪਰ ਖੜੇ ਵਾਹਨਾਂ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਫੁੱਟਪਾਥ ਉੱਪਰ ਵਾਹਨ ਖੜੇ ਹੋਣ ਕਾਰਨ ਉੱਥੇ ਲੰਘਣਾ ਦਾ ਰਸਤਾ ਵੀ ਬੰਦ ਹੋ ਜਾਂਦਾ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿੱਚ ਆਉਂਦੇ ਮਰੀਜਾਂ ਦੇ ਪਰਿਵਾਰਕ ਮੈਂਬਰ ਪਾਰਕਿੰਗ ਫੀਸ ਬਚਾਉਣ ਲਈ ਸਕੂਟਰ ਮੋਟਰਸਾਈਕਲਾਂ ਨੂੰ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀਆਂ ਕਰਨ ਦੀ ਥਾਂ ਸੜਕ ਉੱਪਰ ਹੀ ਖੜ੍ਹੀਆ ਕਰ ਦਿੰਦੇ ਹਨ|
ਸਥਾਨਕ ਪੁਲੀਸ ਚੌਂਕੀ ਦੇ ਮੁਲਾਜਮਾਂ ਦਾ ਕਹਿਣਾ ਹੈ ਕਿ ਸੜਕ ਉੱਪਰ ਜੋ ਵੀ ਵਾਹਨ ਖੜ੍ਹਾ ਕੀਤਾ ਜਾਂਦਾ ਹੈ, ਉਸਦਾ ਚਲਾਨ ਕੀਤਾ ਜਾਂਦਾ ਹੈ| ਫੁੱਟਪਾਥ ਉੱਪਰ ਖੜੇ ਵਾਹਨਾਂ ਨੂੰ ਰੋਕਣ ਲਈ ਠੇਕੇਦਾਰ ਨੂੰ ਉੱਥੇ ਰੱਸੀ ਬੰਨਣ ਲਈ ਕਿਹਾ ਗਿਆ ਹੈ|
ਦੂਜੇ ਪਾਸੇ ਸਿਵਲ ਹਸਪਤਾਲ ਦੀ ਪਾਰਕਿੰਗ ਦੇ ਠੇਕੇਦਾਰ ਦਾ ਕਹਿਣਾ ਸੀ ਕਿ ਸਰਕਾਰੀ ਥਾਂ ਹੋਣ ਕਾਰਨ ਉਹ ਫੁੱਟਪਾਥ ਉੱਪਰ ਰੱਸੀ ਨਹੀਂ ਬੰਨ ਸਕਦੇ|

Leave a Reply

Your email address will not be published. Required fields are marked *