ਸਿਵਲ ਹਸਪਤਾਲ ਨੇੜੇ ਫੁਟਪਾਥਾਂ ਤੇ ਹਰ ਵੇਲੇ ਖੜ੍ਹਾ ਰਹਿੰਦਾ ਹੈ ਗੰਦਾ ਬਦਬੂਦਾਰ ਪਾਣੀ

ਐਸ.ਏ.ਐਸ.ਨਗਰ, 29 ਜੂਨ (ਆਰ.ਪੀ.ਵਾਲੀਆ) ਸਥਾਨਕ ਫੇਜ਼ 6 ਦੇ ਸਿਵਲ ਹਸਪਤਾਲ ਵੱਲ ਜਾਣ ਵਾਲੀ ਸੜਕ ਦੇ ਕਿਨਾਰੇ ਬਣੇ ਫੁੱਟਪਾਥ ਦੇ ਨਾਲ ਪਿੱਛਲੇ ਕਈ ਮਹੀਨਿਆਂ ਤੋਂ ਪੀਣ ਵਾਲੇ ਪਾਣੀ ਦੀ ਪਾਈਪ ਲੀਕ ਹੋਣ ਕਾਰਨ ਉੱਥੇ ਹਰ ਸਮੇਂ ਚਿੱਕੜ ਰਹਿੰਦਾ ਹੈ| ਇਸ ਕਾਰਨ ਇੱਥੇ ਹਰ ਸਮੇਂ ਬਹੁਤ ਗੰਦੀ ਬਦਬੂ ਫੈਲੀ ਰਹਿੰਦੀ ਹੈ ਅਤੇ ਲੋਕਾਂ ਦਾ ਲੰਘਣਾ ਵੀ ਬਹੁਤ ਮਸ਼ਕਿਲ ਹੋ ਜਾਂਦਾ ਹੈ| ਇਸ ਦੌਰਾਨ ਇੱਥੇ ਵਾਹਨਾਂ ਦੇ ਨਿਕਲਣ ਸਮੇਂ ਪੈਦਲ ਚੱਲਣ ਵਾਲੇ ਲੋਕਾਂ ਤੇ ਇਸ ਗੰਦੇ ਪਾਣੀ ਦੇ ਛਿੱਟੇ ਪੈ ਜਾਂਦੇ ਹਨ| ਇਸ ਚਿੱਕੜ ਅਤੇ ਗੰਦਗੀ ਕਾਰਨ ਇੱਥੇ ਕਿਸੇ ਬੀਮਾਰੀ ਦੇ ਫੈਲਣ ਦਾ ਖਤਰਾ ਹਰ ਸਮੇਂ ਬਣਿਆ ਰਹਿੰਦਾ ਹੈ| 
ਸਥਾਨਕ ਲੋਕਾਂ ਅਨੁਸਾਰ ਸ਼ਹਿਰ ਦੇ ਮੁੱਖ ਹਸਪਤਾਲ ਵੱਲ ਜਾਣ ਵਾਲੀ ਇਸ ਸੜਕ ਦੀ ਇਸ ਹਾਲਤ ਕਾਰਨ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਹੇਠ ਆਉਂਦਾ ਹੈ| ਉਹਨਾਂ ਮੰਗ ਕੀਤੀ ਕਿ ਇਸ ਪਾਣੀ ਦੀ ਪਾਈਪ ਦੀ ਮੁਰਮੰਤ ਕਰਵਾ ਕੇ ਇਸ ਲੀਕੇਜ ਨੂੰ ਰੋਕਿਆ ਜਾਵੇ ਤਾਂ ਜੋ ਲੋਕਾਂ ਦੀ                 ਪ੍ਰੇਸ਼ਾਨੀ ਦਾ ਹੱਲ ਹੋ ਸਕੇ|

Leave a Reply

Your email address will not be published. Required fields are marked *