ਸਿਵਲ ਹਸਪਤਾਲ ਵਿੱਚ ਲੱਗੇ ਹਨ ਮਿਆਦ ਪੁਗਾ ਚੁੱਕੇ ਅੱਗ ਬੁਝਾਉਣ ਲਈ ਲਾਏ ਸਿਲੰਡਰ

ਐਸ ਏ ਐਸ ਨਗਰ, 7 ਅਪ੍ਰੈਲ (ਆਰ ਪੀ ਵਾਲੀਆ) ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਜਿਥੇ ਹਰ ਪਾਸੇ ਗਰਮੀ ਹੋ ਗਈ ਹੈ, ਉਥੇ ਹੀ ਇਸ ਗਰਮੀ ਅਤੇ ਹੋਰ ਕਾਰਨਾਂ ਕਰਕੇ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਾਪਰਨ ਦਾ ਖਤਰਾ ਵੀ ਬਣਿਆ ਹੋਇਆ ਹੈ| ਸਥਾਨਕ ਫੇਜ਼ 6 ਵਿੱਚ ਸਥਿਤ ਸਿਵਲ ਹਸਪਤਾਲ ਵਿੱਚ ਅੱਗ ਬੁਝਾਉਣ ਲਈ ਲਾਏ ਗਏ ਸਾਰੇ ਹੀ ਸਿਲੰਡਰਾਂ ਦੀ ਮਿਆਦ ਫਰਵਰੀ ਮਹੀਨੇ ਵਿੱਚ ਖਤਮ ਹੋ ਚੁੱਕੀ ਹੈ ਪਰ ਇਸਦੇ ਬਾਵਜੂਦ ਇਹਨਾਂ ਸਿੰਲਡਰਾਂ ਦੀ ਥਾਂ ਨਵੇਂ ਸਿਲੰਡਰ ਨਹੀਂ ਲਾਏ ਗਏ| ਇਸ ਤੋਂ ਪਤਾ ਲੱਗਦਾ ਹੈ ਕਿ ਹਸਪਤਾਲ ਦਾ ਪ੍ਰਸ਼ਾਸਨ ਹਸਪਤਾਲ ਵਿੱਚ ਲਾਏ ਅੱਗ ਬੁਝਾਊ ਯੰਤਰਾਂ ਲਈ ਕਿੰਨਾ ਕੁ ਗੰਭੀਰ ਹੈ| ਇਹਨਾਂ ਅੱਗ ਬੁਝਾਊ ਯੰਤਰਾਂ ਦੀ ਮਿਆਦ ਹੀ ਨਿਕਲ ਜਾਣ ਕਾਰਨ ਹੋ ਸਕਦਾ ਹੈ ਕਿ ਇਹ ਅਚਾਨਕ ਅੱਗ ਲੱਗਣ ਦੀ ਘਟਨਾ ਵਾਪਰਨ ਤੇ ਕੰਮ ਹੀ ਨਾ ਕਰਨ| ਇਸ ਤਰ੍ਹਾਂ ਇਸ ਹਸਪਤਾਲ ਵਿੱਚ ਆਏ ਮਰੀਜਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਉੱਪਰ ਹੀ ਸਵਾਲ ਖੜੇ ਹੋ ਗਏ ਹਨ|

Leave a Reply

Your email address will not be published. Required fields are marked *