ਸਿਵਲ ਹਸਪਤਾਲ ਵਿੱਚ ਹੋਇਆ ਮਹਿਲਾ ਦੇ ਚੂਲੇ ਦਾ ਸਫਲ ਆਪਰੇਸ਼ਨ

ਐਸ ਏ ਐਸ ਨਗਰ, 12 ਜੂਨ (ਸ.ਬ.) ਸਿਵਲ ਹਸਪਤਾਲ ਫੇਜ਼ 6 ਵਿੱਚ ਇਕ ਮਹਿਲਾ ਦੇ ਚੂਲੇ ਦਾ ਸਫਲ ਆਪਰੇਸ਼ਨ ਕੀਤਾ ਗਿਆ ਹੈ|
ਪੀੜਿਤ ਮਹਿਲਾ ਅਮਰਜੋਤ ਕੌਰ ਵਾਸੀ ਸੰਨੀ ਇਨਕਲੇਵ ਕਾਫੀ ਸਮੇਂ ਤੋਂ ਗਠੀਆ ਦੀ ਬਿਮਾਰੀ ਦੀ ਸ਼ਿਕਾਰ ਸੀ ਅਤੇ ਚੂਲੇ ਦੀ ਮਾੜੀ ਹਾਲਤ ਕਾਰਨ ਚਲਣ ਫਿਰਨ ਤੋਂ ਵੀ ਔਖੀ ਸੀ| ਉਸਦਾ ਹਸਪਤਾਲ ਦੇ ਡਾਕਟਰ ਸੰਜੀਵ ਕੰਬੋਜ ਵਲੋਂ ਚੂਲਾ ਬਦਲਣ ਦਾ ਸਫਲ ਆਪਰੇਸ਼ਨ ਕੀਤਾ ਗਿਆ ਹੈ| ਇਹ ਮਹਿਲਾ ਹੁਣ ਠੀਕ ਹੈ ਅਤੇ ਉਸਦੀ ਹਾਲਤ ਵਿੱਚ ਤੇਜੀ ਨਾਲ ਸੁਧਾਰ ਹੋ ਰਿਹਾ ਹੈ|
ਡਾ. ਸੰਜੀਵ ਕੰਬੋਜ ਨੇ ਦੱਸਿਆ ਕਿ ਹਸਪਤਾਲ ਵਿੱਚ ਗੋਡੇ ਬਦਲਣ ਦੇ ਆਪਰੇਸ਼ਨ ਤਾਂ ਕਈ ਵਾਰ ਕੀਤੇ ਜਾ ਚੁੱਕੇ ਹਨ ਪਰੰਤੂ ਇਹ ਪਹਿਲੀ ਵਾਰ ਹੈ ਕਿ ਇੱਥੇ ਕਿਸੇ ਮਰੀਜ ਦਾ ਚੂਲਾ ਬਦਲਣ ਦਾ ਸਫਲ ਆਪਰੇਸ਼ਨ ਕੀਤਾ ਗਿਆ ਹੈ|

Leave a Reply

Your email address will not be published. Required fields are marked *