ਸਿਸੋਦੀਆ ਦੇ ਘਰ ਛਾਪਾ ਨਹੀਂ, ਬਿਆਨ ਦਰਜ ਕਰਾਉਣ ਲਈ ਸੀ.ਬੀ.ਆਈ. ਪਹੁੰਚੀ

ਨਵੀਂ ਦਿੱਲੀ, 16 ਜੂਨ  (ਸ.ਬ.) ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀ.ਬੀ.ਆਈ. ਪਹੁੰਚੀ| ਸੀ.ਬੀ. ਆਈ. ਮਨੀਸ਼ ਸਿਸੋਦੀਆ ਦੇ ਕਹਿਣ ਤੇ ਬਿਆਨ ਦਰਜ ਕਰਨ ਲਈ ਪਹੁੰਚੀ| ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਬੀ.ਆਈ. ਟਾਕ ਟੂ ਏ.ਕੇ. ਪ੍ਰੋਗਰਾਮ ਦੇ ਸਿਲਸਿਲੇ ਵਿੱਚ ਲੱਗੇ ਦੋਸ਼ਾਂ ਦੀ ਮੁੱਢਲੀ ਜਾਂਚ ਲਈ ਸਿਸੋਦੀਆ ਦਾ ਬਿਆਨ ਲੈਣ ਪਹੁੰਚੀ| ਜ਼ਿਕਰਯੋਗ ਹੈ ਕਿ ਟਾਕ 2 ਏ.ਕੇ. ਇਕ ਪ੍ਰੋਗਰਾਮ ਸੀ, ਜਿਸ ਵਿੱਚ ਇਹ ਦੋਸ਼ ਲਗਾ ਸੀ ਕਿ ਨਿਯਮਾਂ ਨੂੰ ਤਾਕ ਤੇ ਰੱਖ ਕੇ ਇਕ ਕੰਪਨੀ ਨੂੰ ਟੈਂਡਰ ਦਿੱਤਾ ਗਿਆ| ਇਸ ਤੋਂ ਪਹਿਲਾ ਖ਼ਬਰ ਸੀ ਕਿ ਮਨੀਸ਼ ਸਿਸੋਦੀਆ ਦੇ ਘਰ ਸੀ.ਬੀ.ਆਈ. ਨੇ ਛਾਪਾ ਮਾਰਿਆ ਹੈ|

Leave a Reply

Your email address will not be published. Required fields are marked *