ਸਿਸੌਦੀਆ ਨੇ ਨਿੱਜੀ ਸਕੂਲਾਂ ਨੂੰ ਦਿੱਤੀ ਜਲੇਬੀ ਵੇਚਣ ਦੀ ਸਲਾਹ

ਨਵੀਂ ਦਿੱਲੀ, 21 ਜਨਵਰੀ (ਸ.ਬ.) ਦਿੱਲੀ ਸਰਕਾਰ ਨੇ ਸਿੱਖਿਆ ਨੀਤੀ ਵਿੱਚ ਸੁਧਾਰ ਦੇ ਆਪਣੇ ਮਿਸ਼ਨ ਤੇ ਨਿੱਜੀ ਸਕੂਲਾਂ ਦੀ ਮਨਮਾਨੀ ਦੇ ਖਿਲਾਫ ਸਖਤ ਰੁਖ ਅਪਣਾਉਂਦੇ ਹੋਏ ਮੁਨਾਫੇ ਲਈ ਜਲੇਬੀ ਵੇਚਣ ਦੀ ਨਸੀਹਤ ਦਿੱਤੀ ਹੈ| ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੌਦੀਆ ਨੇ ਟਵੀਟ ਕਰ ਕੇ ਕਿਹਾ ਕਿ ਨਰਸਰੀ ਦਾਖਲਾ ਮਾਮਲੇ ਵਿੱਚ ਕੁਝ ਪ੍ਰਾਈਵੇਟ ਸਕੂਲ ਵਰਗੇ ਜਿਸ ਤਰ੍ਹਾਂ ਦੇ ਤਰਕ ਰਹੇ ਹਨ, ਉਸ ਤੋਂ ਸਾਫ ਹੈ ਕਿ ਸਰਕਾਰ ਦੀ ਗਾਈਡਲਾਈਨਜ਼ ਤੋਂ ਸੀਟ ਵੇਚਣ ਦਾ ਇਨ੍ਹਾਂ ਦਾ ਧੰਦਾ ਚੌਪਟ ਹੋ ਰਿਹਾ ਹੈ| ਉਨ੍ਹਾਂ ਨੇ ਕਿਹਾ ਕਿ ਕੌਣ ਨਹੀਂ ਜਾਣਦਾ ਹੈ ਕਿ ਦਿੱਲੀ ਵਿੱਚ ਸਰਕਾਰੀ ਜ਼ਮੀਨ ਤੇ ਬਣੇ ਹੋਏ ਬਹੁਤ ਸਾਰੇ                ਪ੍ਰਾਈਵੇਟ ਸਕੂਲ ਵੀ 10-15 ਲੱਖ ਵਿੱਚ ਨਰਸਰੀ ਕਲਾਸ ਦੀਆਂ ਸੀਟਾਂ              ਵੇਚਦੇ ਹਨ|
ਮਨੀਸ਼ ਨੇ ਕਿਹਾ ਕਿ ਉਹ ਇਨ੍ਹਾਂ ਸਿੱਖਿਆ ਦੀਆਂ ਦੁਕਾਨਾਂ ਦੇ ਸ਼ਿਕਾਰ ਮਾਤਾ-ਪਿਤਾ ਲਈ ਲੜ ਰਹੇ ਹਨ| ਦਿੱਲੀ ਸਰਕਾਰ ਸਕੂਲ ਵਿੱਚ ਸੀਟ ਵੇਚਣ ਦੇ ਧੰਦੇ ਦੇ ਖਿਲਾਫ ਹੈ| ਉਨ੍ਹਾਂ ਨੇ ਕਿਹਾ ਕਿ ਸੀਟ ਵੇਚਣ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਮੇਰਾ ਸੁਝਾਅ ਹੈ ਕਿ ਜੇਕਰ ਮੁਨਾਫੇ ਦਾ ਧੰਦਾ ਹੀ ਚਲਾਉਣਾ ਹੈ ਤਾਂ ਸਿੱਖਿਆ ਵੇਚਣ ਦੀ ਜਗ੍ਹਾ ਜਲੇਬੀ               ਵੇਚ ਲਵੋ| ਦਿੱਲੀ ਸਰਕਾਰ ਨੇ ਗੈਰ-ਸਹਾਇਤਾ ਪ੍ਰਾਪਤ ਨਿੱਜੀ ਘੱਟ ਗਿਣਤੀ ਸਕੂਲਾਂ ਦੇ ਪ੍ਰਵੇਸ਼ ਨਿਯਮਾਂ ਦੇ ਸੰਬੰਧ ਵਿੱਚ ਜਾਰੀ ਸਰਕੂਲਰ ਤੇ ਦਿੱਲੀ ਹਾਈ ਕੋਰਟ ਵੱਲੋਂ ਰੋਕ ਲਾ ਦਿੱਤੀ ਹੈ| ਅਦਾਲਤ ਨੇ ਕਿਹਾ ਕਿ ‘ਆਪ’ ਸਰਕਾਰ ਨੂੰ ਨਿੱਜੀ ਸੰਸਥਾਵਾਂ ਤੇ ਪ੍ਰਵੇਸ਼ ਨਿਯਮ ਥੋਪਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਆਪਣੇ ਸਕੂਲਾਂ ਦਾ ਨਿਰਮਾਣ ਕਰਨਾ ਚਾਹੀਦਾ| ਅਦਾਲਤ ਦੀ ਟਿੱਪਣੀ ਤੋਂ ਬਾਅਦ ਮਨੀਸ਼ ਸਿਸੌਦੀਆ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਨਿੱਜੀ ਸਕੂਲਾਂ ਨੂੰ ਜਲੇਬੀ ਵੇਚਣ ਦੀ ਸਲਾਹ ਦਿੱਤੀ ਹੈ|

Leave a Reply

Your email address will not be published. Required fields are marked *