ਸਿਹਤ, ਟ੍ਰੈਫਿਕ, ਪਾਰਕਿੰਗ ਪ੍ਰਦੂਸ਼ਣ ਦੇ ਹੱਲ ਲਈ ਸਾਇਕਲਗਿਰੀ ਗਰੁੱਪ ਸਥਾਪਿਤ: ਧਨੋਆ

ਐਸ. ਏ. ਐਸ ਨਗਰ, 25 ਜੁਲਾਈ (ਸ.ਬ.) ਸ਼ਹਿਰ ਵਿੱਚ ਜਾਗਰੂਕ ਲੋਕਾਂ ਦੀਆਂ ਵੱਧ ਰਹੀਆਂ ਸੱਮਸਿਆਵਾਂ ਸਿਹਤ, ਟ੍ਰੈਫਿਕ ਪ੍ਰਾਰਕਿੰਗ ਪ੍ਰਦੂਸ਼ਣ ਦੇ ਕੰਟਰੋਲ ਲਈ ਸਾਇਕਲਗਿਰੀ ਗਰੁੱਪ ਸਥਾਪਿਤ ਕੀਤਾ ਗਿਆ ਹੈ| ਗਰੁੱਪ ਵਿੱਚ ਡਾਕਟਰ, ਇੰਨਜੀਨਿਅਰ, ਪੁਲੀਸ ਅਫਸਰ, ਬੈਂਕ ਅਫਸਰ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਿਲ ਸਨ| ਜਿਨ੍ਹਾਂ ਵੱਲੋਂ ਰੋਜਾਨਾ ਸ਼ਹਿਰ ਵਿੱਚ ਘੁੰਮਦੇ ਲੋਕਾਂ ਨੂੰ ਸਾਇਕਲ ਚਲਾਉਣ ਦੇ ਫਾਇਦਿਆਂ ਬਾਰੇ ਦੱਸਿਆ ਜਾ ਰਿਹਾ ਹੈ| ਡਾਕਟਰ ਸੁਨੈਨਾ ਬਾਂਸਲ ਦੀ ਅਗਵਾਈ ਹੇਠ ਵੱਡੀ ਗਿਣਤੀ ਸ਼ਹਿਰ ਨਿਵਾਸੀਆਂ ਅਤੇ ਨੌਜਵਾਨਾਂ ਵੱਲੋਂ ਪਾਰਕਾਂ ਆਦਿ ਵਿੱਚ ਜਾ ਕੇ ਨੁੱਕੜ ਨਾਟਕਾਂ ਰਾਹੀਂ ਸਾਇਕਲਗਿਰੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ| ਡਾ. ਸੁਨੈਨਾ ਬਾਂਸਲ ਨੇ ਦੱਸਿਆ ਕਿ ਸ਼ਹਿਰ ਵਿੱਚ ਪੰਜ ਸਾਈਕਲ ਸਟੈਂਡ ਬਣਾਏ ਜਾਣਗੇ| ਜਿੱਥੇ ਕਸਰਤ ਕਰਨ ਲਈ ਅਤੇ ਰੋਜਾਨਾ ਮੋਬਾਇਲ ਐਪ ਰਾਹੀ ਬੁਕਿੰਗ ਕਰਵਾ ਕੇ ਘੰਟਿਆਂ ਦੇ ਹਿਸਾਬ ਨਾਲ ਸਾਇਕਲ ਪ੍ਰਾਪਤ ਕੀਤੇ ਜਾ ਸਕਣਗੇ| ਪੰਜ ਰੁਪਏ ਪ੍ਰਤੀ ਘੰਟਾ ਦੀ ਦਰ ਨਾਲ ਸਾਈਕਲ ਮੁੱਹਈਆਂ ਕਰਵਾਏ ਜਾਣਗੇ| ਜੀ. ਪੀ. ਐਸ ਸਿਸਟਮ ਰਾਹੀਂ ਲੈਸ ਸਾਇਕਲ ਦੀ ਚੋਰੀ ਆਦਿ ਵੀ ਨਹੀਂ ਕੀਤੀ ਜਾ ਸਕੇਗੀ ਉਹਨਾਂ ਕਿਹਾ ਕਿ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਸਿਸਟਮ ਚਾਲੂ ਹੋ ਚੁੱਕਿਆ ਹੈ| ਇਸੇ ਲਈ ਤਹਿਤ ਅੱਜ ਸਿਟੀ ਪਾਰਕ ਸੈਕਟਰ-68 ਵਿਖੇ ਸਾਇਕਲਗਿਰੀ ਗਰੁੱਪ ਸਾਇਕਲ ਚਲਾ ਕੇ ਪਹੁੰਚਿਆਂ ਅਤੇ ਲੋਕਾਂ ਨੂੰ ਸਾਇਕਲ ਚਲਾਉਣ ਬਾਰੇ ਜਾਗਰੂਕ ਕੀਤਾ| ਏਰੀਆਂ ਕੌਂਸਲਰ ਜਸਵੀਰ ਕੌਰ ਅਤੱਲੀ, ਸਤਵੀਰ ਸਿੰਘ ਧਨੋਆ ਵੱਲੋਂ ਸਾਥੀਆਂ ਸਮੇਤ ਗਰੁੱਪ ਦਾ ਸਵਾਗਤ ਕਰਦੇ ਹੋਏ ਲੋਕਾਂ ਨੂੰ ਇਹ ਤਕਨੀਕ ਅਪਨਾਉਣ ਦਾ ਸੱਦਾ ਦਿੱਤਾ| ਇਸ ਮੌਕੇ ਕੌਂਸਲਰ ਧਨੋਆ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਨੂੰ ਲੋਕ ਹੀ ਖਤਮ ਕਰ ਸਕਦੇ ਹਨ| ਸਰਕਾਰਾਂ ਤੋਂ ਉਮੀਦਾਂ ਰੱਖਣੀਆਂ ਭੁਲੇਖੇ ਵਿੱਚ ਰਹਿਣ ਬਰਾਬਰ ਹੈ| ਉਹਨਾਂ ਕਿਹਾ ਕਿ ਅਸੀਂ ਪੱਛਮੀ ਦੇਸ਼ਾਂ ਦੀ ਗੈਰ ਵਿਹਾਰਕ ਕੰਮਾਂ ਦੀ ਰੀਸ ਤਾਂ ਕਰ ਲੈਂਦੇ ਹਾਂ| ਪਰ ਸਾਇਕਲ ਆਦਿ ਚਲਾਉਣ ਦੀ ਉਹਨਾਂ ਦੀ ਚੰਗੀ ਸੋਚ ਨੂੰ ਨਹੀਂ ਅਪਣਾਉਂਦੇ| ਉਹਨਾਂ ਕਿਹਾ ਕਿ ਇਸ ਸੋਚ ਨੂੰ ਹੋਰ ਪ੍ਰਫੂਲਤ ਕਰਨ ਲਈ ਲੋਕਾਂ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈ| ਕੌਂਸਲਰ ਜਸਵੀਰ ਕੌਰ ਅਤੱਲੀ ਨੇ ਗਰੁੱਪ ਦਾ ਇਥੇ ਆਉਣ ਤੇ ਧੰਨਵਾਦ ਕਰਦੇ ਹੋਏ ਲੋਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਸਮਾਜਿਕ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕੇ|
ਇਸ ਮੌਕੇ ਸਿਮਰਤ ਪਾਲ ਸਿੰਘ, ਰਜਨੀ ਬਜਾਜ, ਡਾਕਟਰ ਅਭਿਸ਼ੇਕਪੁਰੀ, ਗੁਰਪਾਲ ਸਿੰਘ, ਹਰਿੰਦਰ ਸਿੰਘ, ਮਨਜੋਤ ਸਿੰਘ, ਭੁਪਿੰਦਰ ਸਿੰਘ ਝੱਜ, ਗੁਰਜੀਤ ਸਿੰਘ ਬੈਦਵਾਨ, ਤਾਰਾ ਸਿੰਘ, ਆਰ. ਐਲ. ਕੌਸ਼ਿਕ ਸਮੇਤ ਵੱਡੀ ਗਿਣਤੀ ਵਲੰਟੀਅਰ ਹਾਜ਼ਿਰ ਸਨ|

Leave a Reply

Your email address will not be published. Required fields are marked *