ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਰੈਵਨਿਊ ਬਾਰ ਐਸੋਸੀਏਸ਼ਨ ਮੈਂਬਰਾਂ ਨਾਲ ਮਿਲਕੇ ਲੜਕੀਆਂ ਦੀ ਮਨਾਈ ਲੋਹੜੀ


ਐਸ.ਏ.ਐਸ ਨਗਰ, 13 ਜਨਵਰੀ (ਸ਼ਬ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਮੈਦਾਨ ਵਿੱਚ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮਿਲਕੇ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਇਆ ਅਤੇ ਲੜਕੀਆਂ ਨੂੰ ਉਪਹਾਰ ਅਤੇ ਲੋਹੜੀ ਵੰਡਕੇ ਮਾਣ ਦਿੱਤਾ।
ਇਸ ਮੌਕੇ ਸ. ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਇਸ ਲੋਹੜੀ ਦੇ ਤਿਉਹਾਰ ਨੂੰ ਧੀਆਂ ਦੇ ਸਮਰਪਿਤ ਕਰਦਿਆਂ ਇੱਕ ਮਹੀਨਾ ਚੱਲਣ ਵਾਲੀ ਸਕੀਮ ਧੀਆਂ ਦੀ ਲੋਹੜੀ ਲਾਗੂ ਕੀਤੀ ਹੈ ਜਿਸਦੇ ਤਹਿਤ ਪਿਛਲੇ ਇੱਕ ਸਾਲ ਦੌਰਾਨ ਪੈਦਾ ਹੋਈਆਂ ਰਾਜ ਦੀਆਂ 1.5 ਲੱਖ ਤੋਂ ਵੱਧ ਬੱਚੀਆਂ, ਦੇ ਮਾਪਿਆਂ ਨੂੰ ਸ਼ਗਨ, ਹਰੇਕ ਬੱਚੀ ਲਈ ਸਾਜ਼ੋ-ਸਾਮਾਨ ਤੇ ਮੁੱਖ ਮੰਤਰੀ ਵੱਲੋਂ ਲਿਖੇ ਤੇ ਹਸਤਾਖ਼ਰਿਤ ਪੱਤਰ ਸੌਂਪੇ ਜਾਣਗੇ।
ਇਸ ਮੌਕੇ ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਦੇ ਪ੍ਰਧਾਨ ਹਰਕੇਸ਼ ਚੰਦ ਸ਼ਰਮਾ, ਰੈਵਨਿਊ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰਪਾਲ ਸਿੰਘ ਅਨੰਦ, ਮੀਤ ਪ੍ਰਧਾਨ ਸਵਿੰਦਰ ਸਿੰਘ, ਸੈਕਟਰੀ ਰਕੇਸ਼ ਡੇਵਿਟ, ਜੁਆਇੰਟ ਸੈਕਟਰੀ ਯਸ਼ਪਾਲ ਸ਼ਰਮਾ, ਕੈਸ਼ੀਅਰ ਰਾਜੇਸ਼ ਮੋਹਨ, ਪ੍ਰੈਸ ਸੈਕਟਰੀ ਹੰਸ ਰਾਜ ਸ਼ਰਮਾ, ਬਲਜਿੰਦਰ ਸਿੰਘ, ਜਤਿੰਦਰ ਸਿੰਘ, ਕਾਰਜਕਾਰੀ ਮੈਂਬਰ ਅਨੂ ਸ਼ਰਮਾ, ਦਰਸ਼ਨ ਲਾਲ ਸ਼ਰਮਾ, ਦਲਜੀਤ ਸਿੰਘ ਸਿੱਧੂ, ਰਾਜਾ ਕੰਵਰਜੋਤ ਸਿੰਘ ਮੁਹਾਲੀ ਅਤੇ ਹੋਰ ਪਤਵੰਤੇ ਮੌਜੂਦ ਸਨ ।

Leave a Reply

Your email address will not be published. Required fields are marked *