ਸਿਹਤ ਵਿਭਾਗ ਦੀਆਂ ਟੀਮਾਂ ਨੇ 18 ਪਿੰਡਾਂ ਦੇ ਟੋਭਿਆਂ ਵਿੱਚ ਛੱਡੀਆਂ ਗੰਬੂਜ਼ੀਆ ਮੱਛੀਆਂ

ਬੂਥਗੜ੍ਹ, 11 ਅਗਸਤ (ਸ.ਬ.)  ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਮੁਢਲਾ ਸਿਹਤ ਕੇਂਦਰ (ਪੀ.ਐਚ.ਸੀ.) ਬੂਥਗੜ੍ਹ ਅਧੀਨ ਪੈਂਦੇ ਕੁਲ 18 ਪਿੰਡਾਂ ਦੇ ਟੋਭਿਆਂ ਵਿਚ ਗੰਬੂਜ਼ੀਆ ਮੱਛੀਆਂ ਛੱਡੀਆਂ| ਸੀਨੀਅਰ ਮੈਡੀਕਲ ਅਫ਼ਸਰ ਡਾ. ਦਿਲਬਾਗ਼ ਸਿੰਘ ਦੀ ਦੇਖਰੇਖ ਮੁੱਖ ਤੌਰ ਤੇ ਪਿੰਡ ਮਾਜਰਾ, ਦੁਲਵਾ ਖਦਰੀ, ਪੱਲਣਪੁਰ, ਹੁਸ਼ਿਆਰਪੁਰ, ਕੰਸਾਲਾ ਤੇ ਤੱਕੀਪੁਰ ਵਿਚ ਇਹ ਕਾਰਵਾਈ ਕੀਤੀ ਗਈ ਜਦਕਿ ਬਾਕੀ ਪਿੰਡਾਂ ਵਿੱਚ ਸਿਹਤ ਸੁਪਰਵਾਇਜ਼ਰਾਂ ਦੀ ਨਿਗਰਾਨੀ ਹੇਠ ਇਸ ਕਵਾਇਦ ਨੂੰ ਨੇਪਰੇ ਚਾੜ੍ਹਿਆ ਗਿਆ|
ਡਾ. ਦਿਲਬਾਗ਼ ਸਿੰਘ ਨੇ ਦੱਸਿਆ ਕਿ ਇਹ ਵਿਸ਼ੇਸ਼ ਕਿਸਮ ਦੀਆਂ ਮੱਛੀਆਂ ਇਨਸਾਨੀ ਜੀਵਨ ਲਈ ਖ਼ਤਰਨਾਕ ਮੱਛਰ ਦੇ ਲਾਰਵੇ ਨੂੰ ਖਾ ਜਾਂਦੀਆਂ ਹਨ| ਉਨ੍ਹਾਂ ਦਸਿਆ ਕਿ ਇਹ ਕਾਰਵਾਈ ਸਮੇਂ-ਸਮੇਂ ਤੇ ਅਮਲ ਵਿੱਚ ਲਿਆਂਦੀ ਜਾਂਦੀ ਹੈ ਤਾਂ ਕਿ ਲੋਕਾਂ ਦਾ ਜਾਨਲੇਵਾ ਮੱਛਰਾਂ ਤੋਂ ਬਚਾਅ ਕੀਤਾ ਜਾ ਸਕੇ| ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੁਆਰਾ ਚਲਾਏ ਗਏ ਨੈਸ਼ਨਲ ਵੈਕਟਰ ਬੌਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਅਧੀਨ             ਮਲੇਰੀਆ ਫੈਲਣ ਤੋਂ ਰੋਕਣ ਲਈ ਟੋਭਿਆਂ ਵਿਚ ਮੱਛਰ ਦਾ ਲਾਰਵਾ ਖਾਣ ਵਾਲੀਆਂ ਇਹ ਮੱਛੀਆਂ ਛੱਡੀਆਂ ਗਈਆਂ ਹਨ|
ਮੱਛੀਆਂ ਛੱਡਣ ਦੀ ਸਮੁੱਚੀ ਕਾਰਵਾਈ ਦੌਰਾਨ ਹੈਲਥ ਇੰਸਪੈਕਟਰ ਗੁਰਤੇਜ ਸਿੰਘ, ਸਿਹਤ ਵਰਕਰ ਜਸਵੀਰ ਸਿੰਘ, ਆਸ਼ਾ ਵਰਕਰ ਜਸਵਿੰਦਰ ਕੌਰ ਅਤੇ ਮੇਨਿਕਾ ਤੋਂ ਇਲਾਵਾ ਹੋਰ ਸਿਹਤ ਕਾਮੇ ਮੌਜੂਦ ਸਨ|

Leave a Reply

Your email address will not be published. Required fields are marked *