ਸਿਹਤ ਵਿਭਾਗ ਦੀ ਟੀਮ ਨੇ ਖਿਜ਼ਰਾਬਾਦ ਦੇ ਸਰਕਾਰੀ ਸਕੂਲ ਦੇ 33 ਅਧਿਆਪਕਾਂ ਦੇ ਕੋਰੋਨਾ ਟੈਸਟ ਕੀਤੇ ਸਾਰਿਆਂ ਦੀਆਂ ਰੀਪੋਰਟਾਂ ਆਈਆਂ ਨੈਗੇਟਿਵ : ਡਾ. ਦਿਲਬਾਗ ਸਿੰਘ

 
ਬੂਥਗੜ੍ਹ, 20 ਅਕਤੂਬਰ (ਸ.ਬ.) ਮੁਢਲਾ ਸਿਹਤ ਕੇਂਦਰ (ਪੀ.ਐਚ.ਸੀ.) ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦਿਲਬਾਗ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜਰਾਬਾਦ ਦੇ 33 ਅਧਿਆਪਕਾਂ ਅੰਦਰ ਕੋਵਿਡ-19 ਬੀਮਾਰੀ ਦਾ ਪਤਾ ਲਾਉਣ ਲਈ ਟੈਸਟ ਕੀਤੇ ਜਿਨ੍ਹਾਂ ਵਿਚੋਂ ਕਿਸੇ ਦੀ ਵੀ ਰਿਪੋਰਟ ਪਾਜਿਟਿਵ ਨਹੀਂ ਆਈ|
ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਸਕੂਲ ਵਿਚ ਜਾ ਕੇ ਰੈਪਿਡ ਕਿਟ ਟੈਸਟ ਕੀਤੇ ਅਤੇ ਸਾਰੇ ਅਧਿਆਪਕਾਂ ਦੀਆਂ ਰਿਪੋਰਟਾਂ                ਨੈਗੇਟਿਵ ਆਈਆਂ| ਉਨ੍ਹਾਂ ਦਸਿਆ ਕਿ ਸਾਰੀਆਂ ਰਿਪੋਰਟਾਂ ਮੌਕੇ ਤੇ ਹੀ ਦਿੱਤੀਆਂ ਗਈਆਂ| ਡਾ. ਦਿਲਬਾਗ ਸਿੰਘ ਨੇ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਟੈਸਟ ਕਰਾਉਣਾ ਬਹੁਤ ਜਰੂਰੀ ਹੈ ਤਾਂ ਕਿ ਸਮੇਂ ਸਿਰ ਬੀਮਾਰੀ ਦੀ ਲਾਗ ਦਾ ਪਤਾ ਲੱਗ ਸਕੇ| ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬੀਮਾਰੀ ਤੋਂ ਬਚਾਅ ਲਈ ਅਪਣਾ ਟੈਸਟ ਕਰਵਾਉਣ ਤੋਂ ਬਿਲਕੁਲ ਵੀ ਨਾ ਘਬਰਾਉਣ| ਇਸ ਮੌਕੇ ਡਾ. ਵਿਕਾਸ, ਡਾ. ਮਫਲੀਨ, ਪ੍ਰਿੰਸੀਪਲ ਇਕਬਾਲ ਕੌਰ, ਐਸ. ਆਈ.              ਗੁਰਤੇਜ ਸਿੰਘ, ਸੀ.ਐਚ.ਓ. ਪੂਨਮਜੀਤ ਕੌਰ ਆਦਿ ਮੌਜੂਦ ਸਨ|

Leave a Reply

Your email address will not be published. Required fields are marked *