ਸਿਹਤ ਵਿਭਾਗ ਦੀ ਟੀਮ ਨੇ ਪਿੰਡ ਮੁਬਾਰਕਪੁਰ ਕੈਂਪ ਵਿਚ ਵਾਟਰ ਟੈਂਕਾਂ ਦੀ ਜਾਂਚ ਕੀਤੀ

ਸਿਹਤ ਵਿਭਾਗ ਦੀ ਟੀਮ ਨੇ ਪਿੰਡ ਮੁਬਾਰਕਪੁਰ ਕੈਂਪ ਵਿਚ ਵਾਟਰ ਟੈਂਕਾਂ ਦੀ ਜਾਂਚ ਕੀਤੀ
ਦੋ ਘਰਾਂ ਵਿੱਚ ਮਿਲਿਆ ਮੱਛਰਾਂ ਦਾ ਲਾਰਵਾ
ਡੇਰਾਬੱਸੀ, 25 ਅਗਸਤ (ਸ.ਬ.) ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਮੁਬਾਰਕਪੁਰ ਕੈਂਪ ਵਿੱਚ ਕੰਟੇਨਰਾਂ ਵਿੱਚ ਪJ ਪਾਣੀ ਦੀ ਜਾਂਚ ਕੀਤੀ ਗਈ| ਟੀਮ ਦੀ ਅਗਵਾਈ ਕਰ ਰਹੇ ਹੈਲਥ ਇੰਸਪੈਕਟਰ ਸ਼੍ਰੀ ਸ਼ਿਵ ਕੁਮਾਰ ਨੇ ਦੱਸਿਆ ਕਿ ਲੋਕਾਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪਿੰਡ ਦੇ ਲੋਕਾਂ ਵੱਲੋਂ ਥਾਂ ਥਾਂ ਤੇ ਵਾਟਰ ਟੈਂਕ ਬਣਾ ਕੇ ਆਵਾਰਾ ਪਸ਼ੂਆਂ ਦੇ ਪੀਣ ਲਈ ਪਾਣੀ ਸਟੋਰ ਕਰਕੇ ਰੱਖਿਆ ਜਾਂਦਾ ਹੈ ਜਿਸ ਕਰਕੇ ਕਦੇ ਵੀ ਡੇਂਗੂ ਦਾ ਹਮਲਾ ਹੋ ਸਕਦਾ ਹੈ| 
ਉਹਨਾਂ ਦੱਸਿਆ ਕਿ ਇਸ ਸੰਬੰਧੀ ਸੀਨੀਅਰ ਮੈਡੀਕਲ ਅਫਸਰ ਬਲਾਕ ਡੇਰਾਬਸੀ ਡਾ. ਸੰਗੀਤਾ ਜੈਨ ਵੱਲੋਂ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਜਿਸ ਵਲੋਂ ਕੰਟੇਨਰਾਂ ਦੀ ਜਾਂਚ ਕੀਤੀ ਗਈ| ਉਹਨਾਂ ਦੱਸਿਆ ਕਿ ਇਸ ਮੌਕੇ 83 ਘਰਾਂ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਦੋ ਘਰਾਂ ਵਿੱਚੋਂ ਮੱਛਰ ਦਾ ਲਾਰਵਾ ਪਾਇਆ ਜਿਸ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ|

Leave a Reply

Your email address will not be published. Required fields are marked *