ਸਿਹਤ ਵਿਭਾਗ ਦੀ ਟੀਮ ਵਲੋਂ ਆਟਾ ਚੱਕੀਆਂ ਤੇ ਕਰਿਆਨੇ ਦੀਆਂ ਦੁਕਾਨਾਂ ਦੀ ਚੈਕਿੰਗ

ਐਸ ਏ ਐਸ ਨਗਰ, 22 ਸਤੰਬਰ (ਸ.ਬ.) ਲੋਕਾਂ ਨੂੰ ਖਾਣ-ਪੀਣ ਵਾਲੀਆਂ ਮਿਆਰੀ ਵਸਤਾਂ ਮਿਲਣੀਆਂ ਯਕੀਨੀ ਬਣਾਉਣ ਲਈ ਜ਼ਿਲ੍ਹਾ ਸਿਹਤ ਅਫਸਰ ਡਾ.ਆਰ.ਐਸ ਕੰਗ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇੰਡ੍ਰਸਟ੍ਰੀਅਰ ਏਰੀਆ ਮੁਹਾਲੀ ਤੇ ਖਰੜ ਦੇ ਵੱਖ-ਵੱਖ ਇਲਾਕਿਆਂ ਵਿਚਲੀਆਂ ਆਟਾ ਚੱਕੀਆਂ ਦੀ ਚੈਕਿੰਗ ਕੀਤੀ ਗਈ| ਡਾ. ਕੰਗ ਨੇ ਦਸਿਆ ਕਿ ਇਹਨਾਂ ਆਟਾ ਚੱਕੀਆਂ ਵਲੋਂ ਵਧੀਆਂ ਕਿਸਮ ਦੀ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਚੈਕਿੰਗ ਦੌਰਾਨ ਕੁਝ ਵੀ ਸ਼ੱਕੀ ਨਹੀਂ ਪਾਇਆ ਗਿਆ|
ਡਾ.ਆਰ.ਐਸ ਕੰਗ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ| ਇਸੇ ਤਹਿਤ ਵੱਖ ਵੱਖ ਕਰਿਆਨੇ ਦੀ ਦੁਕਾਨਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਖਾਣ ਪੀਣ ਦੀਆਂ ਚੀਜਾਂ ਦੇ 5 ਸੈਂਪਲ ਲਏ ਗਏ, ਜੋ ਜਾਂਚ ਲਈ ਲੈਬਾਰਟਰੀ ਭੇਜੇ ਗਏ| ਇਸ ਤੋਂ ਇਲਾਵਾ ਡੇਅਰੀ ਉਤਪਾਦਾਂ ਦੇ ਵਿਕਰੇਤਾਵਾਂ ਤੋਂ ਜਾਂਚ ਲਈ ਸੋਇਆ ਪਨੀਰ ਦੇ ਸੈਂਪਲ ਵੀ ਲਏ ਗਏ|

Leave a Reply

Your email address will not be published. Required fields are marked *