ਸਿਹਤ ਵਿਭਾਗ ਨੇ ਕੀਤੀ ਢਾਬੇ ਦੀ ਜਾਂਚ

ਐਸ.ਏ.ਅੇਸ ਨਗਰ, 8 ਸਤੰਬਰ (ਪਵਨ ਰਾਵਤ) ਮੁਹਾਲੀ ਦੇ ਪਿੰਡ ਮਟੌਰ ਵਿਖੇ ਚੱਲ ਰਹੇ ਸ਼ਮਾ ਢਾਬੇ ਵਿੱਚ ਕੁਝ ਦਿਨ ਪਹਿਲਾਂ ਬਰਿਆਨੀ ਵਿਚ  ਨਿਕਲੇ ਕਾਕਰੋਚ ਦੇ ਮਾਮਲੇ ਦੀ ਖਬਰ ਸਾਮ੍ਹਣੇ ਆਉਣ ਤੋਂ ਬਾਅਦ ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਉਕਤ ਢਾਬੇ ਤੇ ਪਹੁੰਚ ਕੇ ਉੱਥੇ ਬਣਾਏ ਜਾ ਰਹੇ ਖਾਣ ਪੀਣ ਦੇ ਸਾਮਾਨ ਦੀ ਜਾਂਚ ਕੀਤੀ ਗਈ| 
ਇਸ ਮੌਕੇ ਜਾਂਚ ਕਰਨ ਆਈ ਟੀਮ ਵਿੱਚ ਸ਼ਾਮਿਲ ਐਫ.ਐਸ.ਓ ਸ੍ਰੀਮਤੀ ਰਾਜਦੀਪ ਕੌਰ ਵਲੋਂ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਸਿਰਫ ਇੰਨਾ ਹੀ ਕਿਹਾ ਕਿ ਉਨ੍ਹਾਂ ਵੱਲੋਂ ਢਾਬੇ ਦਾ ਮੁਆਇਨਾ ਕੀਤਾ ਗਿਆ ਅਤੇ ਇਸ ਦੀ ਰਿਪੋਰਟ ਵਿਭਾਗ ਨੂੰ ਭੇਜ ਦਿੱਤੀ ਜਾਵੇਗੀ|

Leave a Reply

Your email address will not be published. Required fields are marked *