ਸਿਹਤ ਵਿਭਾਗ ਨੇ ਰਾਜਪੁਰਾ ਵਿੱਚ ਡੇਢ ਕੁਇੰਟਲ ਦੇ ਕਰੀਬ ਭਰੇ ਪਨੀਰ ਦੇ ਸੈਂਪਲ

ਰਾਜਪੁਰਾ, 17 ਅਗਸਤ (ਸ.ਬ.) ਅੱਜ ਇੱਥੋਂ ਦੀ ਪੁਰਾਣੀ ਸਬਜ਼ੀ ਮੰਡੀ ਨੇੜੇ ਸਥਿਤ ਇੱਕ ਘਰ ਵਿੱਚ ਚੱਲ ਰਹੀ ਡੇਅਰੀ ਨੁਮਾ ਦੁਕਾਨ ਵਿੱਚ ਸਿਹਤ ਵਿਭਾਗ ਅਤੇ ਪੁਲੀਸ ਦੀ ਟੀਮ ਨੇ ਛਾਪਾ ਮਾਰ ਕੇ ਇੱਕ ਕੁਇੰਟਲ ਅਤੇ 60 ਕਿੱਲੋ ਪਨੀਰ ਦੇ ਸੈਂਪਲ ਭਰੇ| ਜਿਉਂ ਹੀ ਜ਼ਿਲ੍ਹਾ ਸਿਹਤ ਅਫ਼ਸਰ ਡਾ. ਕਿਸ਼ਨ ਸਿੰਘ ਦੇ ਰਾਜਪੁਰਾ ਪਹੁੰਚਣ ਬਾਰੇ ਡੇਅਰੀਆਂ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਧੜਾ-ਧੜ ਆਪਣੀਆਂ ਦੁਕਾਨਾਂ ਦੇ ਸ਼ਟਰ ਸੁੱਟ ਦਿੱਤੇ| ਇਸ ਮੌਕੇ ਸਿਹਤ ਅਫ਼ਸਰ ਡਾ. ਕਿਸ਼ਨ ਸਿੰਘ ਨੇ ਕਿਹਾ ਕਿ ਪਨੀਰ ਦੇ ਸੈਂਪਲ ਭਰ ਕੇ ਲੈਬੋਟਰੀ ਭੇਜ ਦਿੱਤੇ ਗਏ ਹਨ| ਉਨ੍ਹਾਂ ਦੱਸਿਆ ਕਿ ਲੈਬੋਟਰੀ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *