ਸਿਹਤ ਸੇਵਾਵਾਂ ਦੀ ਬਦਹਾਲੀ ਵਿੱਚ ਸੁਧਾਰ ਕਰਨਾ ਸਰਕਾਰ ਦੀ ਜਿੰਮੇਵਾਰੀ

ਚਿੰਤਾ ਦੀ ਗੱਲ ਹੈ ਕਿ ਦੁਨੀਆ ਦੀ ਸਭ ਤੋਂ ਤੇਜ ਜੀਡੀਪੀ ਗ੍ਰੋਥ ਵਾਲੇ ਦੇਸ਼ ਭਾਰਤ ਦੀ ਸਰਕਾਰ ਸਿਹਤ ਤੇ ਜੀਡੀਪੀ ਦਾ ਸਿਰਫ ਇੱਕ ਫੀਸਦੀ ਹਿੱਸਾ ਖਰਚ ਕਰਦੀ ਹੈ| ਸਾਡੇ ਤੋਂ ਵਧੀਆ ਤਾਂ ਭੂਟਾਨ, ਸ਼੍ਰੀਲੰਕਾ ਅਤੇ ਨੇਪਾਲ ਹਨ, ਜੋ ਆਪਣੀ ਜੀਡੀਪੀ ਦਾ ਕ੍ਰਮਵਾਰ 2. 5, 1. 6 ਅਤੇ 1. 1 ਫੀਸਦੀ ਹਿੱਸਾ ਇਸ ਕੰਮ ਵਿੱਚ ਖਰਚ ਕਰਦੇ ਹਨ| ਸੈਂਟਰਲ ਬਿਊਰੋ ਆਫ ਹੈਲਥ ਇੰਟੇਲਿਜੇਂਸ ਵਲੋਂ ਜਾਰੀ ਨੈਸ਼ਨਲ ਹੈਲਥ ਪ੍ਰੋਫਾਇਲ 2018 ਵਿੱਚ ਇਹ ਗੱਲ ਸਾਹਮਣੇ ਆਈ ਹੈ|
ਦਰਅਸਲ ਸਿੱਖਿਆ ਅਤੇ ਸਿਹਤ ਵਿੱਚ ਆਪਣੇ ਇੱਥੇ ਦੋਹਰੀ ਵਿਵਸਥਾ ਚੱਲ ਰਹੀ ਹੈ| ਸਰਕਾਰ ਹੈਲਥ ਸੈਕਟਰ ਨੂੰ ਨਿਜੀ ਖੇਤਰ ਲਈ ਖੋਲ ਕੇ ਨਿਸ਼ਚਿੰਤ ਹੋ ਗਈ ਹੈ| ਦੇਸ਼ ਦਾ ਪੂਰਨ ਅਤੇ ਮੱਧਵਰਗੀ ਭਾਗ ਸਿਹਤ ਲਈ ਸਰਕਾਰੀ ਤੰਤਰ ਤੇ ਨਿਰਭਰ ਨਹੀਂ ਹੈ ਤਾਂ ਜਨਤਕ ਸਿਹਤ ਤੰਤਰ ਨੂੰ ਵਧੀਆ ਬਨਾਉਣ ਲਈ ਸਰਕਾਰ ਤੇ ਕੋਈ ਖਾਸ ਦਬਾਅ ਵੀ ਨਹੀਂ ਹੈ| ਅਜਿਹੀਆਂ ਠੋਸ ਸਮੱਸਿਆਵਾਂ ਹੁਣ ਚੋਣ ਮੁੱਦਾ ਨਹੀਂ ਬਣਦੀਆਂ ਇਸ ਲਈ ਸਰਕਾਰੀ ਸਿਹਤ ਤੰਤਰ ਦਾ ਢਿੱਲੀ ਹਾਲਤ ਵਿੱਚ ਹੋਣਾ ਕਿਸੇ ਲਈ ਵੱਡੀ ਚਿੰਤਾ ਦਾ ਵਿਸ਼ਾ ਨਹੀਂ ਹੈ| ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਦੀ ਮਜਬੂਰੀ ਜਿਨ੍ਹਾਂ ਦੇ ਸਾਹਮਣੇ ਹੈ, ਅਜਿਹੇ ਗਰੀਬ ਲੋਕ ਵੀ ਸਿੱਖਿਆ ਅਤੇ ਸਿਹਤ ਵਰਗੇ ਮੁੱਦਿਆਂ ਉਤੇ ਵੋਟ ਨਹੀਂ ਦਿੰਦੇ| ਹਾਂ , ਪਾਰਟੀਆਂ ਆਪਣੇ ਘੋਸ਼ਣਾਪਤਰਾਂ ਵਿੱਚ ਸਿਹਤ ਉਤੇ ਖਰਚ ਵਧਾਉਣ ਦਾ ਦਾਅਵਾ ਜਰੂਰ ਕਰਦੀਆਂ ਰਹੀਆਂ ਹਨ| ਉਨ੍ਹਾਂ ਨੂੰ ਪਤਾ ਹੈ, ਸੱਤਾ ਵਿੱਚ ਆਉਣ ਤੋਂ ਬਾਅਦ ਕੋਈ ਉਨ੍ਹਾਂ ਨੂੰ ਇਸ ਬਾਰੇ ਸਵਾਲ ਨਹੀਂ ਕਰਨ ਵਾਲਾ| 2002 ਵਿੱਚ ਤਤਕਾਲੀਨ ਕੇਂਦਰ ਸਰਕਾਰ ਨੇ ਜੋ ਸਿਹਤ ਨੀਤੀ ਘੋਸ਼ਿਤ ਕੀਤੀ ਸੀ ਉਸ ਵਿੱਚ ਸਿਹਤ ਸੇਵਾਵਾਂ ਤੇ ਜੀਡੀਪੀ ਦਾ 2 ਫ਼ੀਸਦੀ ਖਰਚ ਕਰਨ ਦੀ ਗੱਲ ਸੀ ਪਰ ਇਹ ਟੀਚਾ ਅਧੂਰਾ ਰਹਿ ਗਿਆ| ਮੌਜੂਦਾ ਸਰਕਾਰ ਨੇ ਵੀ ਪਿਛਲੇ ਸਾਲ ਆਪਣੀ ਹੈਲਥ ਪਾਲਿਸੀ ਦਾ ਐਲਾਨ ਕੀਤਾ ਹੈ ਜਿਸ ਵਿੱਚ ਹੈਲਥ ਸਰਵਿਸੇਜ ਤੇ ਜੀਡੀਪੀ ਦਾ 2.5 ਫੀਸਦੀ ਖਰਚ ਕਰਨ ਦੀ ਗੱਲ ਕਹੀ ਗਈ ਹੈ| ਪਿਛਲੇ ਸਾਲ ਇਸ ਮਦ ਵਿੱਚ 1 ਫੀਸਦੀ ਖਰਚ ਨੂੰ ਦੇਖਦੇ ਹੋਏ ਲੱਗਦਾ ਨਹੀਂ ਕਿ ਬਾਕੀ ਬਚੇ ਹੋਏ ਇੱਕ ਸਾਲ ਵਿੱਚ ਅਜਿਹਾ ਕੋਈ ਚਮਤਕਾਰ ਹੋ ਜਾਵੇਗਾ| ਆਜ਼ਾਦੀ ਦੇ ਸਮੇਂ ਦੇਸ਼ ਵਿੱਚ ਨਿਜੀ ਹਸਪਤਾਲਾਂ ਦਾ ਹਿੱਸਾ ਅੱਠ ਫ਼ੀਸਦੀ ਸੀ, ਜੋ ਅੱਜ 93 ਫ਼ੀਸਦੀ ਹੋ ਗਿਆ ਹੈ| ਹੈਲਥ ਸਰਵਿਸੇਜ ਵਿੱਚ ਨਿਜੀ ਨਿਵੇਸ਼ ਕਾਫ਼ੀ ਹੋਣ ਲਗਾ ਹੈ| ਸਰਕਾਰ ਦੀ ਦਿਲਚਸਪੀ ਨਵੇਂ ਹਸਪਤਾਲ ਖੋਲ੍ਹਣ ਤੋਂ ਜ਼ਿਆਦਾ ਗਰੀਬ ਦਾ ਸਿਹਤ ਬੀਮਾ ਕਰਵਾਉਣ ਵਿੱਚ ਹੈ, ਜਿਸਦਾ ਲਾਭ ਨਿੱਜੀ ਹਸਪਤਾਲਾਂ ਨੂੰ ਹੀ ਮਿਲੇਗਾ| ਭਾਰਤ ਦੀ 1.3 ਅਰਬ ਦੀ ਆਬਾਦੀ ਤੇ ਦਸ ਲੱਖ ਡਾਕਟਰ ਹਨ, ਜਿਨ੍ਹਾਂ ਵਿੱਚ 10 ਫ਼ੀਸਦੀ ਦਾ ਹੀ ਜੁੜਾਵ ਸਰਕਾਰੀ ਸਿਹਤ ਢਾਂਚੇ ਨਾਲ ਹੈ| ਸਰਕਾਰ ਮੰਨਦੀ ਹੈ ਕਿ ਦੇਸ਼ ਵਿੱਚ 14 ਲੱਖ ਡਾਕਟਰਾਂ ਦੀ ਕਮੀ ਹੈ ਪਰੰਤੂ ਹਰ ਸਾਲ 5, 500 ਡਾਕਟਰ ਹੀ ਤਿਆਰ ਹੋ ਪਾਉਂਦੇ ਹਨ| ਸਰਕਾਰੀ ਹਸਪਤਾਲਾਂ ਦਾ ਆਮਤੌਰ ਉਤੇ ਬੁਰਾ ਹਾਲ ਹੈ| ਨਾ ਹੀ ਉਥੇ ਜਰੂਰੀ ਯੰਤਰ ਹੁੰਦੇ ਹਨ, ਨਾ ਹੀ ਜਾਂਚ ਅਤੇ ਇਲਾਜ ਦੀਆਂ ਬਾਕੀ ਸੁਵਿਧਾਵਾਂ| ਡਾਕਟਰ ਵੀ ਉਥੇ ਹਮੇਸ਼ਾ ਨਹੀਂ ਮਿਲਦੇ| ਪਿੰਡਾਂ ਵਿੱਚ ਲੋਕਾਂ ਦਾ ਇਲਾਜ ਕਰ ਰਹੇ ਹਰ ਪੰਜ ਵਿੱਚੋਂ ਇੱਕ ਡਾਕਟਰ ਦੇ ਕੋਲ ਹੀ ਪ੍ਰੈਕਟਿਸ ਲਈ ਜਰੂਰੀ ਯੋਗਤਾ ਹੁੰਦੀ ਹੈ| ਛੋਟੀਆਂ -ਛੋਟੀਆਂ ਬਿਮਾਰੀਆਂ ਨਾਲ ਘਿਰੀ ਪਈ ਇੰਨੀ ਵੱਡੀ ਆਬਾਦੀ ਨੂੰ ਲੈ ਕੇ ਭਾਰਤ ਦੀ ਵਿਕਾਸ ਪ੍ਰਕ੍ਰਿਆ ਕਿੰਨੀ ਅੱਗੇ ਵੱਧ ਪਾਏਗੀ|
ਕੁਸ਼ਲ ਆਨੰਦ

Leave a Reply

Your email address will not be published. Required fields are marked *