ਸਿੰਗਾਪੁਰ ਤੇ ਅੱਤਵਾਦੀ ਹਮਲੇ ਦਾ ਖਤਰਾ, ਅਲਰਟ ਜਾਰੀ

ਸੰਗਾਪੁਰ, 5 ਫਰਵਰੀ (ਸ.ਬ.) ਅਗਲੇ ਹਫਤੇ ਦੱਖਣੀ-ਪੂਰਬੀ ਏਸ਼ੀਆ ਦੇ ਰੱਖਿਆ ਮੰਤਰੀਆਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਸਿੰਗਾਪੁਰ ਸੁਰੱਖਿਆ ਵਿਵਸਥਾ ਦਰੁਸਤ ਕਰਨ ਵਿਚ ਲੱਗਾ ਹੋਇਆ ਹੈ| ਹਾਲਾਂਕਿ ਇਹ ਅਮੀਰ ਦੇਸ਼ ਖੁਦ ਨੂੰ ਅੱਤਵਾਦੀ ਸਰਗਰਮੀਆਂ ਤੋਂ ਲਗਭਗ ਪੂਰੀ ਤਰ੍ਹਾਂ ਬਚਾ ਕੇ ਰੱਖਣ ਵਿਚ ਹੁਣ ਤਕ ਕਾਮਯਾਬ ਰਿਹਾ ਹੈ ਪਰ ਹੁਣ ਇਹ ਅੱਤਵਾਦੀਆਂ ਦੀ ਰਾਡਾਰ ਤੇ ਆ ਗਿਆ ਹੈ|
ਸਿੰਗਾਪੁਰ ਦਾ ਕਹਿਣਾ ਹੈ ਕਿ ਇਹ ਕਈ ਸਾਲਾਂ ਤੋਂ ਅੱਤਵਾਦੀਆਂ ਦੇ ਨਿਸ਼ਾਨੇ ਤੇ ਰਿਹਾ ਹੈ, ਜੋ ਕਿ ਉਸ ਦੇ ਮੁਸਲਿਮ ਬਹੁ-ਗਿਣਤੀ ਗੁਆਂਢੀ ਦੇਸ਼ਾਂ ਤੋਂ ਪੈਦਾ ਹੋ ਰਿਹਾ ਹੈ| ਸਿੰਗਾਪੁਰ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਦੇ ਅੰਦਰ ਪੈਦਾ ਹੋਏ ਕੱਟੜਪੰਥੀਆਂ ਅਤੇ ਵਿਦੇਸ਼ੀ ਅੱਤਵਾਦੀਆਂ ਤੋਂ ਸੁਰੱਖਿਆ ਦਾ ਖਤਰਾ ਹੈ| ਹਾਲਾਂਕਿ ਇਹ ਖਤਰਾ ਨਵਾਂ ਨਹੀਂ ਹੈ ਕਿਉਂਕਿ ਸਿੰਗਾਪੁਰ 1990 ਤੋਂ ਇਸਲਾਮੀ ਅੱਤਵਾਦੀਆਂ ਦੇ ਟਾਰਗੇਟ ਉੱਤੇ ਰਿਹਾ ਹੈ | ਇਸ ਨੂੰ ਵੇਖਦੇ ਹੋਏ ਸੁਰੱਖਿਆ ਬਲਾਂ ਨੇ ਟੈਰਰ ਅਟੈਕ ਡਰਿੱਲ ਵੀ ਕੀਤੀ ਅਤੇ ਨਾਗਰਿਕਾਂ ਨੂੰ ਸੁਚੇਤ ਵੀ ਕੀਤਾ ਗਿਆ ਹੈ|
ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਅੱਤਵਾਦ ਦੀ ਮਾਰ ਝੱਲ ਰਹੀ ਹੈ | ਬੀਤੇ ਕੁੱਝ ਸਮੇਂ ਵਿੱਚ ਦੁਨੀਆਭਰ ਦੇ ਸੁਰੱਖਿਅਤ ਦੇਸ਼ਾਂ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਕਈ ਲੋਕ ਮਾਰੇ ਗਏ ਹਨ| ਸੂਤਰਾਂ ਮੁਤਾਬਕ ਇਸ ਸਮੇਂ ਸਿੰਗਾਪੁਰ ਉੱਤੇ ਇਸਲਾਮਿਕ ਸਟੇਟ ਵਰਗੇ ਅੱਤਵਾਦੀਆਂ ਦੇ ਹਮਲੇ ਦਾ ਖਤਰਾ ਸਭ ਤੋਂ ਜ਼ਿਆਦਾ ਹੈ , ਅਜਿਹੇ ਵਿੱਚ ਸਿੰਗਾਪੁਰ ਦੀ ਫੌਜ, ਪੁਲਿਸ ਅਤੇ ਸਰਕਾਰ ਕਿਸੇ ਵੀ ਖਤਰੇ ਤੋਂ ਨਜਿੱਠਣ ਲਈ ਤਿਆਰ ਹੈ|
ਜ਼ਿਕਰਯੋਗ ਹੈ ਕਿ ਆਈਲੈਂਡ ਨਾਲ ਘਿਰਿਆ ਸਿੰਗਾਪੁਰ ਇੱਕ ਛੋਟਾ ਜਿਹਾ ਦੇਸ਼ ਹੈ ,ਜਿਸ ਦੀ ਆਬਾਦੀ ਬਹੁਤ ਘੱਟ ਹੈ | ਸਿੰਗਾਪੁਰ ਨੇ ਆਪਣੀ ਮਜ਼ਬੂਤ ਆਰਥਿਕ ਹਾਲਤ ਨਾਲ ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਵਿੱਚ ਆਪਣੀ ਥਾਂ ਬਣਾਈ ਹੈ | ਇਸ ਸਮਿਟ ਨੂੰ ਧਿਆਨ ਵਿਚ ਰੱਖਦੇ ਹੋਏ ਦੇਸ਼ ਵਿਚ ਅਲਰਟ ਦਾ ਐਲਾਨ ਕਰ ਦਿੱਤਾ ਹੈ|

Leave a Reply

Your email address will not be published. Required fields are marked *