ਸਿੰਗਾਪੁਰ ਦੀ ਰਾਸ਼ਟਰਪਤੀ ਨੇ ਸੁਰੱਖਿਆ ਕਾਰਨਾਂ ਕਾਰਨ ਆਪਣਾ ਘਰ ਛੱਡਿਆ

ਸਿੰਗਾਪੁਰ, 3 ਅਕਤੂਬਰ (ਸ.ਬ.) ਮੀਡੀਆ ਵਿਚ ਆਈਆਂ ਖਬਰਾਂ ਅਨੁਸਾਰ ਸਿੰਗਾਪੁਰ ਦੀ ਨਵੀਂ ਚੁਣੀ ਗਈ ਰਾਸ਼ਟਰਪਤੀ ਹਲੀਮਾ ਯਾਕੂਬ ਸੁਰੱਖਿਆ ਕਾਰਨਾਂ ਕਾਰਨ ਆਪਣਾ 30 ਸਾਲ ਪੁਰਾਣਾ ਘਰ ਛੱਡ ਰਹੀ ਹੈ| ਇਹ ਘਰ ਜਨਤਕ ਆਵਸ ਯੋਜਨਾ ਦੇ ਤਹਿਤ ਬਣਾਇਆ ਗਿਆ ਸੀ| ਗ੍ਰਹਿ ਮੰਤਰਾਲਾ (ਐਮ. ਐਚ. ਏ) ਨੇ ਰਾਸ਼ਟਰਪਤੀ ਨੂੰ ਸਲਾਹ ਦਿੰਦੇ ਹੋਏ ਕਿਹਾ ਸੀ, ਜੇਕਰ ਉਹ ਆਪਣੇ ਮੌਜੂਦਾ ਘਰ ਵਿਚ ਹੀ ਰਹਿੰਦੀ ਹੈ ਤਾਂ ਸੁਰੱਖਿਆ ਏਜੰਸੀਆਂ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਕਰਨ ਵਿਚ ਕਈ ਤਰ੍ਹਾਂ ਦੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਏਗਾ| ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ, ਗ੍ਰਹਿ ਮੰਤਰਾਲਾ ਨੇ ਇਸ ਲਈ ਰਾਸ਼ਟਰਪਤੀ ਨੂੰ ਇਸ ਘਰ ਨੂੰ ਛੱਡ ਕੇ ਹੋਰ ਥਾਂ ਜਾਣ ਦੀ ਸਲਾਹ ਦਿੱਤੀ ਹੈ| ਇਸ ਨਾਲ ਸੁਰੱਖਿਆ ਏਜੰਸੀਆਂ ਉਨ੍ਹਾਂ ਦੀ ਰੱਖਿਆ ਕਰਨ ਵਿਚ ਸਮਰਥ ਹੋਣਗੀਆਂ|
ਰਾਸ਼ਟਰਪਤੀ ਦੇ ਰੂਪ ਵਿਚ 13 ਸਤੰਬਰ ਨੂੰ ਚੁਣੇ ਜਾਣ ਤੋਂ ਬਾਅਦ ਵੀ ਉਹ ਯਿਸਹੁਨ ਫਲੈਟ ਵਿਚ ਰਹਿ ਰਹੀ ਸੀ| ਉਹ ਸਿੰਗਾਪੁਰ ਦੀ ਅਜਿਹੀ ਪਹਿਲੀ ਰਾਸ਼ਟਰਪਤੀ ਸੀ, ਜੋ ਕਾਰਜਭਾਰ ਸੰਭਾਲਣ ਤੋਂ ਬਾਅਦ ਵੀ ਸਾਰਵਜਨਿਕ ਆਵਾਸ ਯੋਜਨਾ ਵਾਲੇ ਮਕਾਨ ਵਿਚ ਰਹਿ ਰਹੀ ਸੀ| ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਤੀ ਨੇ ਵਿਆਹ ਕਰਨ ਤੋਂ ਬਾਅਦ ਇਹ ਪਹਿਲੀ ਸੰਪਤੀ 30 ਸਾਲ ਪਹਿਲਾਂ ਖਰੀਦੀ ਸੀ|

Leave a Reply

Your email address will not be published. Required fields are marked *