ਸਿੰਗਾਪੁਰ ਵਿੱਚ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਭਾਰਤੀ ਇੰਜੀਨੀਅਰ ਨੂੰ ਹੋਈ ਜੇਲ

ਸਿੰਗਾਪੁਰ, 15 ਦਸੰਬਰ (ਸ.ਬ.) ਸਿੰਗਾਪੁਰ ਵਿਚ ਔਰਤ ਨਾਲ ਛੇੜਖਾਨੀ ਦੇ ਮਾਮਲੇ ਵਿਚ 33 ਸਾਲਾ ਇਕ ਭਾਰਤੀ ਇੰਜੀਨੀਅਰ ਨੂੰ 3 ਹਫਤੇ ਦੀ ਜੇਲ ਦੀ ਸਜ਼ਾ ਦਿੱਤੀ ਗਈ ਹੈ| ਮਾਮਲਾ ਪਿਛਲੇ ਸਾਲ ਦਾ ਹੈ| ਇਕ ਸਥਾਨਕ ਸਮਾਚਾਰ ਪੱਤਰ ਦੀ ਖਬਰ ਮੁਤਾਬਕ ਪ੍ਰਭੂ ਨਟਰਾਜਨ ਨੇ ਪਿਛਲੇ ਸਾਲ 23 ਸਾਲਾ ਇਕ ਔਰਤ ਨੂੰ ਕਈ ਵਾਰ ਗਲਤ ਤਰੀਕੇ ਨਾਲ ਛੂਹਣ ਦੀ ਗੱਲ ਮੰਨ ਲਈ ਹੈ| ਪ੍ਰਭੂ ਅਤੇ ਪੀੜਤਾ ਨੇ ਪਿਛਲੇ ਸਾਲ 21 ਨਵੰਬਰ ਨੂੰ ਸ਼ਾਮ 5 ਵੱਜ ਕੇ 45 ਮਿੰਟ ਤੇ ਬੱਸ ਫੜੀ ਸੀ| ਔਰਤ ਜਦੋਂ ਉਸ ਦੇ ਨਾਲ ਵਾਲੀ ਸੀਟ ਤੇ ਬੈਠੀ ਉਦੋਂ ਉਸ ਨੇ ਪਹਿਲੀ ਵਾਰ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ| ਇਸ ਤੋਂ ਬਾਅਤ ਔਰਤ ਦਾ ਪਿੱਛਾ ਕਰਦੇ ਹੋਏ ਉਹ ਚਾਓ ਚੂ ਕਾਂਗ ਐਵੀਨਿਊ 3 ਸਥਿਤ ਅਪਾਰਟਮੈਂਟ ਬਲਾਕ 290 ਦੀ ਲਿਫਟ ਵਿਚ ਗਿਆ ਅਤੇ ਉਥੇ ਫਿਰ ਤੋਂ ਔਰਤ ਨੂੰ ਗਲਤ ਤਰੀਕੇ ਨਾਲ ਛੂਹਿਆ| ਅਦਾਲਤ ਨੇ 5 ਸਾਲ ਪਹਿਲਾਂ ਵੀ ਇਕ ਮਾਮਲੇ ਵਿਚ ਨਟਰਾਜਨ ਤੇ 2,500 ਸਿੰਗਾਪੁਰੀ ਡਾਲਰ ਦਾ ਜ਼ੁਰਮਾਨਾ ਲਗਾਇਆ ਸੀ| ਅਪਾਰਟਮੈਂਟ ਵਿਚ ਸੋਂ ਰਹੀ ਇਕ ਕੁੜੀ ਨੂੰ ਪ੍ਰੇਸ਼ਾਨ ਕਰਨ ਦੇ ਇਰਾਦੇ ਨਾਲ ਉਸ ਨੇ ਖਿੜਕੀ ਰਸਤੇ ਘਰ ਅੰਦਰ ਹੱਥ ਪਾਇਆ ਸੀ| ਕੁੜੀ ਦੇ ਉਠਣ ਤੇ ਉਹ ਦੌੜ ਗਿਆ ਸੀ|

Leave a Reply

Your email address will not be published. Required fields are marked *