ਸਿੰਗਾਪੁਰ ਵਿੱਚ ਜੌਹਰੀ ਨੂੰ ਲੁੱਟਣ ਦੇ ਦੋਸ਼ ਵਿੱਚ ਭਾਰਤੀ ਨੂੰ ਜੇਲ

ਸਿੰਗਾਪੁਰ, 23 ਨਵੰਬਰ (ਸ.ਬ.) ਸਿੰਗਾਪੁਰ ਵਿਚ 53 ਸਾਲਾ ਭਾਰਤੀ ਨੂੰ ਆਪਣੇ ਹੀ ਦੇਸ਼ ਦੇ ਜੌਹਰੀ ਤੋਂ ਨਕਦੀ ਅਤੇ ਤਕਰੀਬਨ 31,910 ਡਾਲਰ ਦਾ ਕੀਮਤੀ ਸਾਮਾਨ ਲੁੱਟਣ ਦੇ ਦੋਸ਼ ਵਿੱਚ 3 ਸਾਲ ਤੋਂ ਵਧ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ| ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਸਾਲ 25 ਮਈ ਨੂੰ ਜਦੋਂ 51 ਸਾਲਾ ਯੇਲਚੁਰ ਸ਼੍ਰੀਨਿਵਾਸ ਆਪਣੇ ਘਰ ਜਾ ਰਹੇ ਸਨ ਤਾਂ ਸ਼੍ਰੀਨਾਥ ਬਾਰੀ ਰਾਮਦੇਵ ਬਾਰੀ ਅਤੇ ਉਸ ਦੇ ਦੋ ਸਾਥੀ ਸਹਿਯੋਗੀਆਂ ਨੇ ਟਾਊਨਰ ਰੋਡ ਦੇ ਨੇੜੇ ਉਨ੍ਹਾਂ ਨਾਲ ਲੁੱਟ-ਖੋਹ ਕੀਤੀ|
ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਸ਼੍ਰੀਨਾਥ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਸ਼੍ਰੀਨਿਵਾਸ ਤੇ ਡੰਡਿਆਂ ਨਾਲ ਕਈ ਵਾਰ ਕੀਤੇ ਅਤੇ ਉਨ੍ਹਾਂ ਤੋਂ ਨਕਦੀ ਅਤੇ 43,000 ਸਿੰਗਾਪੁਰ ਡਾਲਰ (31,910 ਡਾਲਰ) ਮੁੱਲ ਦਾ ਕੀਮਤੀ ਸਾਮਾਨ ਲੁੱਟ ਲਿਆ| ਜ਼ਿਲਾ ਜੱਜ ਜਸਵਿੰਦਰ ਕੌਰ ਨੇ ਦੋਸ਼ੀ ਨੂੰ 4 ਸਾਲ ਅਤੇ 20 ਹਫਤਿਆਂ ਦੀ ਜੇਲ ਦੀ ਸਜ਼ਾ ਸੁਣਾਈ ਹੈ|
ਇਸ ਲੁੱਟ-ਖੋਹ ਦੇ ਮਾਸਟਰ ਮਾਈਂਡ ਵੇਂਕਟਾਚਲਪਤੀ ਨੂੰ 4 ਸਾਲ ਅਤੇ 3 ਮਹੀਨੇ ਦੀ ਜੇਲ ਅਤੇ 12 ਵਾਰ ਬੈਂਤ ਨਾਲ ਮਾਰਨ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਉਸ ਦੇ ਤੀਜੇ ਸਾਥੀ ਹਸਨ (36) ਨੇ ਮੁਕੱਦਮੇ ਦਾ ਦਾਅਵਾ ਕੀਤਾ ਹੈ|

Leave a Reply

Your email address will not be published. Required fields are marked *