ਸਿੰਗਾਪੁਰ ਵਿੱਚ ਪੰਜ ਭਾਰਤੀਆਂ ਤੇ ਧੋਖਾਧੜੀ ਦਾ ਦੋਸ਼

ਸਿੰਗਾਪੁਰ, 3 ਫਰਵਰੀ (ਸ.ਬ.) ਸਿੰਗਾਪੁਰ ਵਿੱਚ ਪੰਜ ਭਾਰਤੀਆਂ ਤੇ ਵਸਤੂ ਅਤੇ ਸੇਵਾ ਟੈਕਸ (ਜੀ. ਐਸ.ਟੀ.) ਤਹਿਤ ਤਕਰੀਬਨ 1,18300 ਅਮਰੀਕੀ ਡਾਲਰ ਦੇ ਰਿਫੰਡ ਦੇ ਝੂਠੇ ਦਾਅਵੇ ਕਰਨ ਦੇ ਦੋਸ਼ ਲਗਾਏ ਗਏ ਹਨ| ਦਿ ਸਟ੍ਰੇਟਸ ਟਾਈਮਜ਼ ਦੀ ਖਬਰ ਮੁਤਾਬਕ ਜੀ. ਐਸ. ਟੀ. ਦੇ ਰਿਫੰਡ ਹਾਸਲ ਕਰਨ ਲਈ ਜੀ. ਐਸ. ਟੀ. ਕਾਨੂੰਨ ਤਹਿਤ ਕੀਤੇ ਗਏ ਦਾਅਵਿਆਂ ਵਿੱਚ ਝੂਠੇ ਬਿਆਨ ਦੇਣ ਦੀ ਸਾਜ਼ਿਸ਼ ਲਈ ਹਰੇਕ ਦੋਸ਼ੀ ਤੇ 200 ਤੋਂ ਜ਼ਿਆਦਾ ਦੋਸ਼ ਲਗਾਏ ਗਏ| ਇਨ੍ਹਾਂ ਵਿੱਚੋਂ ਪੰਜ ਭਾਰਤੀਆਂ ਦੀ ਪਛਾਣ ਕੋਥਾਂਡਰਮਨ ਗਣਨਮ (29), ਕਰਣਾਨਿਧੀ ਰਾਜੇਸ਼ (32), ਕਰਣਾਨੀਤੀ ਸਰਵਾਨਨ (36), ਰਮਈਆ ਕਾਰਤੀਕੇਅਨ (43) ਅਤੇ ਵੈਥੀਆਲਿੰਗਮ ਕਰਣਾਨਿਧੀ (63) ਦੇ ਰੂਪ ਵਿੱਚ ਹੋਈ ਹੈ| ਇਨ੍ਹਾਂ ਪੰਜਾਂ ਨੇ ਕੁਲ 1197 ਦੋਸ਼ਾਂ ਦਾ ਸਾਹਮਣਾ ਕੀਤਾ| ਇਨ੍ਹਾਂ ਨੇ ਉਨ੍ਹਾਂ ਗਹਿਣਿਆਂ ਲਈ ਦਾਅਵਾ ਕਰਕੇ ਇਲੈਕਟ੍ਰਾਨਿਕ ਸੈਲਾਨੀ ਰਿਫੰਡ ਯੋਜਨਾ ਦੀ ਕਥਿਤ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕੀਤੀ, ਜੋ ਇਨ੍ਹਾਂ ਨੇ ਵਿਅਕਤੀਗਤ ਰੂਪ ਨਾਲ ਖਰੀਦੇ ਹੀ ਨਹੀਂ ਸਨ| ਸਿੰਗਾਪੁਰ ਦੀ ਇਨਲੈਂਡ ਰੈਵੇਨਿਊ ਅਥਾਰਿਟੀ ਦੇ ਜਾਂਚਕਰਤਾਵਾਂ ਨੇ ਪੰਜ ਭਾਰਤੀਆਂ ਨੂੰ ਬੁੱਧਵਾਰ ਨੂੰ ਹਿਰਾਸਤ ਵਿੱਚ ਲੈ ਲਿਆ| ਭਾਰਤੀ ਨਾਗਰਿਕਾਂ ਨੂੰ ਤਕਰਬੀਨ 50 ਹਜ਼ਾਰ ਸਿੰਗਾਪੁਰ ਡਾਲਰ ਦੇ ਮੁਚਲਕੇ ਤੇ ਜਮਾਨਤ ਦੀ     ਪੇਸ਼ਕਸ਼ ਕੀਤੀ ਗਈ ਅਤੇ ਹੁਣ ਉਹ 24 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣਗੇ|

Leave a Reply

Your email address will not be published. Required fields are marked *